ਪੱਤਰ ਪ੍ਰੇਰਕ
ਪੰਚਕੂਲਾ, 29 ਅਕਤੂਬਰ
ਦੋਰ ਰੋਜ਼ਾ ਹਰਿਆਣਾ-ਅਫਰੀਕਾ ਦੇ ਸੈਮੀਨਾਰ ਦੌਰਾਨ ਅਫਰੀਕੀ ਦੇਸ਼ਾਂ ਦੇ ਨੁਮਾਇੰਦਿਆਂ ਨੇ ਪਿੰਜੌਰ ਗਾਰਡਨ ਦਾ ਦੌਰਾ ਕੀਤਾ। ਵਿਦੇਸ਼ੋਂ ਆਏ ਵਫ਼ਦ ਦਾ ਇੱਥੇ ਹਰਿਆਣਵੀ ਅਤੇ ਭਾਰਤੀ ਸਭਿਆਚਾਰ ਮੁਤਾਬਕ ਭਰਵਾਂ ਸਵਾਗਤ ਕੀਤਾ ਗਿਆ। ਹਰਿਆਣਾ ਦੇ ਕਲਾਕਾਰਾਂ ਨੇ ਵਿਦੇਸ਼ੀ ਮਹਿਮਾਨਾਂ ਨੂੰ ਖੂਬ ਨਚਾਇਆ। ਵਫ਼ਦ ਵਿੱਚ ਵੱਖ-ਵੱਖ ਅਫਰੀਕੀ ਦੇਸ਼ ਜਿਵੇਂ ਕਾਂਗੋ ਲੋਕਤੰਤਰੀ ਗਣਰਾਜ, ਮਿਸਰ, ਇਥੋਪੀਆ, ਇਰੀਟਰੀਆ, ਘਾਨਾ, ਕੀਨੀਆ, ਮੈਡਾਗਾਸਕਰ, ਮਲਾਵੀ, ਮੌਰੀਸ਼ਸ, ਮੋਜ਼ਮਬੀਕ, ਨਾਇਜੀਰੀਆ, ਸੇਨੇਗਲ, ਸੈਸ਼ੇਲਸ, ਦੱਖਣੀ ਅਫਰੀਕਾ, ਤਨਜ਼ਾਨੀਆ ਅਤੇ ਯੂਗਾਂਡਾ ਦੇ ਨੁਮਾਇੰਦੇ ਸ਼ਾਮਲ ਹਨ। ਵਫ਼ਦ ਨੂੰ ਹਰਿਆਣਾ ਟੂਰਿਜ਼ਮ ਵੱਲੋਂ ਪਿੰਜੌਰ ਦਾ ਗਾਰਡਨ ਆਫ ਪੈਰਾਡਾਈਜ਼ ਕਿਤਾਬ ਨੂੰ ਭੇਟ ਕੀਤੀ ਗਈ। ਵਫ਼ਦ ਨੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਮੁਲਾਕਾਤ ਕੀਤੀ।