ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਢਕੋਲੀ ਪੁਲੀਸ ਨੇ ਇਕ ਨੌਂ ਸਾਲਾ ਬੱਚੇ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਕੂਲ ਦੀ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਸਹਾਇਕ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਬੱਚੇ ਦੀ ਮਾਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਬੱਚੇ ਦੀ ਸਕੂਲ ਦੀ ਫੀਸ ਬਕਾਇਆ ਸੀ ਜੋ ਉਹ ਲੈ ਕੇ ਗਿਆ ਸੀ। ਪਰ ਇਸ ਦੇ ਬਾਵਜੂਦ ਸਕੂਲ ਦੀ ਪ੍ਰਿੰਸੀਪਲ ਨੇ ਉਸ ਨਾਲ ਮਾਰਕੁੱਟ ਕੀਤੀ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਸਕੂਲ ਦੀ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਢਕੋਲੀ ਸਥਿਤ ਕਿੱਡਸ ਵੈਲੀ ਦੀ ਪ੍ਰਿੰਸੀਪਲ ਅੰਜੂ ਨੇ ਮਾਰਕੁੱਟ ਦੇ ਦੋਸ਼ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉੱਕਤ ਬੱਚੇ ਦੀ ਅਪਰੈਲ ਤੋਂ ਫੀਸ ਬਕਾਇਆ ਹੈ ਜਿਸ ਲਈ ਨੋਟ ਲਿਖ ਕੇ ਭੇਜਿਆ ਸੀ। ਫੀਸ ਦੇਣ ਦੀ ਥਾਂ ਉਸ ਦੇ ਮਾਪਿਆਂ ਵੱਲੋਂ ਝੂਠਾ ਦੋਸ਼ ਲਾਇਆ ਜਾ ਰਿਹਾ ਹੈ।