ਪੱਤਰ ਪ੍ਰੇਰਕ
ਖਰੜ, 18 ਅਕਤੂਬਰ
ਖਰੜ ਸਦਰ ਪੁਲੀਸ ਨੇ ਦਿੱਲੀ ਦੇ ਰਹਿਣ ਵਾਲੇ ਅਨਵਾਰ ਹਾਸ਼ਮੀ ਨਾਂ ਦੇ ਇੱਕ ਵਿਅਕਤੀ ਦੀ ਕਾਰ ਸਾਜ਼ਿਸ ਰਚ ਕੇ ਲਿਜਾਣ ਦੇ ਦੋਸ਼ ਅਧੀਨ ਪੁਨੀਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਅਲੀਜਵਤ ਵਿਰੁੱਧ ਧਾਰਾ 406, 420 ਅਤੇ 120 ਬੀ ਅਧੀਨ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਦੂਜੀ ਧਿਰ ’ਤੇ ਕਾਫੀ ਵਿਸ਼ਵਾਸ ਕਰਨ ਲੱਗ ਪਿਆ ਸੀ। ਬੀਤੇ ਦਿਨ ਤੜਕੇ ਸਵੇਰੇ ਦੋਵੇਂ ਪਤੀ ਪਤਨੀ ਉਸਦੇ ਹੋਟਲ ਵਿੱਚ ਆਏ ਅਤੇ ਕਿਹਾ ਕਿ ਉਸਦੀ ਪਤਨੀ ਦੀ ਤਬੀਅਤ ਖਰਾਬ ਹੋ ਗਈ ਹੈ ਅਤੇ ਉਸਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਦਵਾਈ ਲੈ ਕੇ ਆਉਣ ਉਪਰੰਤ ਉਹ ਉਸਦੀ ਕਾਰ ਵਾਪਸ ਕਰ ਦੇਣਗੇ ਪਰ ਉਹ ਵਾਪਸ ਨਹੀਂ ਆਏ।