ਚੰਡੀਗੜ੍ਹ: ਮੁਹਾਲੀ ਦੇ ਥਾਣਾ ਫੇਜ਼-1 ਦੀ ਪੁਲੀਸ ਨੇ ਉਸੇ ਇਲਾਕੇ ਵਿੱਚ ਰਹਿਣ ਵਾਲੀ ਲੜਕੀ ਨਾਲ ਝੂਠ ਬੋਲ ਕੇ ਵਿਆਹ ਕਰਵਾਉਣ ਅਤੇ ਦਾਜ ਦੀ ਮੰਗ ਕਰਨ ਸਬੰਧੀ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਵਾਸੀ ਸ਼ਿਵਮ ਜੈਨ, ਉਦੇ ਭਾਨੂੰ ਜੈਨ ਅਤੇ ਇਕ ਔਰਤ ਵਜੋਂ ਹੋਈ ਹੈ। ਇਹ ਕੇਸ ਮੁਹਾਲੀ ਦੇ ਫੇਜ਼-1 ਵਿੱਚ ਰਹਿਣ ਵਾਲੀ ਲੜਕੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦਾ ਵਿਆਹ ਅਪਰੈਲ ਮਹੀਨੇ ਵਿੱਚ ਅਸਟਰੇਲੀਆ ਵਿੱਚ ਰਹਿੰਦੇ ਲੜਕੇ ਨਾਲ ਹੋਇਆ ਸੀ, ਜਿਸ ਨੂੰ ਪੀਆਰ ਦੱਸਿਆ ਗਿਆ ਸੀ। ਵਿਆਹ ਤੋਂ ਬਾਅਦ ਲੜਕਾ ਉਸ ਦੇ ਗਹਿਣੇ ਅਤੇ ਕੱਪੜੇ ਲੈ ਕੇ ਅਸਟਰੇਲੀਆ ਚਲਾ ਗਿਆ। ਉਦੋਂ ਪਤਾ ਲੱਗਿਆ ਕਿ ਲੜਕਾ ਪੀਆਰ ਨਹੀਂ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਲੜਕੇ ਨੇ ਅਸਟਰੇਲੀਆ ਪਹੁੰਚ ਕੇ ਉਸ ਦੇ ਪਰਿਵਾਰ ਤੋਂ 50 ਲੱਖ ਰੁਪਏ ਦੀ ਮੰਗ ਕੀਤੀ। -ਟ੍ਰਿਬਿਊਨ ਨਿਊਜ਼ ਸਰਵਿਸ