ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਗਸਤ
ਪੁਲੀਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐੱਚਪੀ ਕੰਪਨੀ ਦੇ ਪ੍ਰਿੰਟਰ ਦਾ ਨਕਲੀ ਟੋਨਰ ਸਪਲਾਈ ਕਰਨ ਸਬੰਧੀ ਕੇਸ ਦਰਜ ਕੀਤਾ ਹੈ। ਇਹ ਕੇਸ ਹਾਈ ਕੋਰਟ ਦੇ ਸੰਯੁਕਤ ਰਜਿਸਟਰਾਰ ਦੀਪਕ ਸਿੰਘ ਦੀ ਸ਼ਿਕਾਇਤ ’ਤੇ ਮੁੰਬਈ ਦੀ ਕੰਪਨੀ ਦੇ ਵਿਕਰੇਤਾ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮੁੰਬਈ ਦੀ ਕੰਪਨੀ ਨੇ ਹਾਈ ਕੋਰਟ ਵਿੱਚ ਐੱਚਪੀ ਕੰਪਨੀ ਦੇ ਪ੍ਰਿੰਟਰ ਦੇ ਟੋਨਰ ਸਪਲਾਈ ਕਰਨ ਲਈ ਕੋਟੇਸ਼ਨ ਦਿੱਤੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੰਪਨੀ ਦੇ ਵਿਕਰੇਤਾ ਨੇ ਨਕਲੀ ਟੋਨਰ ਸਪਲਾਈ ਕਰ ਦਿੱਤੇ ਹਨ। ਥਾਣਾ ਸੈਕਟਰ-3 ਦੀ ਪੁਲੀਸ ਨੇ ਨੇ ਕੇਸ ਦੀ ਜਾਂਚ ਆਰੰਭ ਦਿੱਤੀ ਹੈ ਜਿਸ ਮਗਰੋਂ ਵਿਕਰੇਤਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।