ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 18 ਅਗਸਤ
ਇਥੋਂ ਦੀ ਮੋਨਾ ਗ੍ਰੀਨ-2 ਸੁਸਾਇਟੀ ਵਿੱਚ ਇਕ ਵਿਅਕਤੀ ਨੇ ਵਿਆਜ ’ਤੇ ਲਏ ਦਸ ਲੱਖ ਰੁਪਏ ਨਾ ਮੋੜਨ ਤੋਂ ਫਾਇਨਾਂਸਰਾਂ ਵੱਲੋਂ ਪਾਏ ਦਬਾਅ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ’ਤੇ ਉਸ ਦੇ ਪਤੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੇ ਜੀਜਾ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦਾ ਜੀਜਾ ਪ੍ਰਮਿਤ ਭਾਰਦਵਾਜ ਤੇ ਦੋ ਜਾਣਕਾਰ ਫਾਇਨਾਂਸਰ ਅਜੈ ਮਿੱਤਲ ਅਤੇ ਵਿਪਨ ਨੇਗੀ ਵਾਸੀਆਨ ਚੰਡੀਗੜ੍ਹ ਵਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।