ਪੰਚਕੂਲਾ: ਪੰਚਕੂਲਾ ਦੇ ਬਲਾਕ ਮੋਰਨੀ ਦੇ ਪਿੰਡ ਸ਼ੇਰਲਾ ਦੇ ਇੱਕ ਘਰ ਵਿੱਚੋਂ 12 ਫੁੱਟ ਲੰਬੇ ਅਜਗਰ ਨੂੰ ਪੁਲੀਸ ਅਤੇ ਵਾਇਲਡ ਲਾਈਫ ਵਿਭਾਗ ਦੀ ਟੀਮ ਨੇ ਰੈਸਕਿਊ ਕਰਕੇ ਜੰਗਲ ਵਿੱਚ ਛੱਡਿਆ। ਚੌਕੀ ਇੰਚਾਰਜ ਮਾਨ ਸਿੰਘ ਨੇ ਦੱਸਿਆ ਕਿ ਕਰੀਬ 12 ਵਜੇ ਸ਼ੇਰਲਾ ਪਿੰਡ ਵਿੱਚ ਰਹਿਣ ਵਾਲੇ ਮਰਕੇਟ ਘੋਸ਼ ਜਿਹੜਾ ਜਰਮਨ ਅੰਬੈਸੀ ਵਿੱਚ ਕੰਮ ਕਰਦੀ ਹੈ, ਦਾ ਫ਼ੋਨ ਪੁਲੀਸ ਨੂੰ ਆਇਆ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਵਰਾਂਡੇ ਵਿੱਚ ਲਗਪਗ 10-15 ਫੁੱਟ ਲੰਬਾ ਅਜਗਰ ਬੈਠਾ ਹੈ। ਇਸ ਦੇ ਬਾਅਦ ਪੁਲੀਸ ਨੇ ਵਾਇਲਡ ਲਾਈਫ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ ਨਾਲ ਲੈ ਕੇ ਮੌਕੇ ’ਤੇ ਅਜਗਰ ਨੂੰ ਕਾਬੂ ਕੀਤਾ। -ਪੱਤਰ ਪੇ੍ਰਕ