ਪੱਤਰ ਪ੍ਰੇਰਕ
ਚੰਡੀਗੜ੍ਹ, 5 ਜੂਨ
ਟ੍ਰਾਈਸਿਟੀ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਕਾਰਨ 8 ਵਿਅਕਤੀਆਂ ਦੀ ਮੌਤ ਹੋਈ ਹੈ ਤੇ 278 ਨਵੇਂ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ਵਿੱਚ 98 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ। ਇਹ ਮਰੀਜ਼ ਸੈਕਟਰ 40, ਮਨੀਮਾਜਰਾ ਅਤੇ ਮੌਲੀ ਜਾਗਰਾਂ ਦੇ ਵਸਨੀਕ ਸਨ। ਸ਼ਹਿਰ ਵਿੱਚ ਹਾਲ ਦੀ ਘੜੀ ਕਰੋਨਾ ਦੇ 925 ਐਕਟਿਵ ਕੇਸ ਹਨ।
ਐਸਏਐਸ ਨਗਰ (ਮੁਹਾਲੀ), (ਪੱਤਰ ਪ੍ਰੇਰਕ: ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਦੇ 99 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ। ਜ਼ਿਲ੍ਹੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 67,204 ਹੋ ਗਈ ਹੈ। ਡੀਸੀ ਨੇ ਦੱਸਿਆ ਕਿ ਮੁਹਾਲੀ ਵਿੱਚ 31, ਬਨੂੜ ਵਿੱਚ 1, ਲਾਲੜੂ ਵਿੱਚ 2, ਘੜੂੰਆਂ ਤੇ ਬੂਥਗੜ੍ਹ ਵਿੱਚ 5-5, ਕੁਰਾਲੀ ਵਿੱਚ 6, ਡੇਰਾਬੱਸੀ ਵਿੱਚ 8, ਖਰੜ ਵਿੱਚ 19 ਅਤੇ ਢਕੋਲੀ ਵਿੱਚ 22 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਹਾਲ ਦੀ ਘੜੀ ਜ਼ਿਲ੍ਹੇੇ ਵਿੱਚ 1759 ਕੇਸ ਐਕਟਿਵ ਹਨ।
ਪੰਚਕੂਲਾ(ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਲਾਗ ਦੇ 81 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 66 ਵਿਅਕਤੀ ਪੰਚਕੂਲਾ ਨਾਂਲ ਤੇ ਬਾਕੀ ਗੁਆਂਢੀ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਪੰਚਕੂਲਾ ਵਿੱਚ ਹਾਲ ਦੀ ਘੜੀ 539 ਕੇਸ ਐਕਟਿਵ ਹਨ।