ਆਜ਼ਾਦੀ ਦੀ 75ਵੀਂ ਵਰ੍ਹੇਗੰਢ: ਤਿਰੰਗੇ ਦੇ ਰੰਗ ’ਚ ਰੰਗੇ ਸ਼ਹਿਰ : The Tribune India

ਆਜ਼ਾਦੀ ਦੀ 75ਵੀਂ ਵਰ੍ਹੇਗੰਢ: ਤਿਰੰਗੇ ਦੇ ਰੰਗ ’ਚ ਰੰਗੇ ਸ਼ਹਿਰ

ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਤਿਰੰਗਾ ਯਾਤਰਾ ਸਰਹਿੰਦ ਦੇ ਵਿਸ਼ਵਕਰਮਾ ਚੌਕ ਵਿੱਚ ਸਮਾਪਤ ਹੋਈ

ਆਜ਼ਾਦੀ ਦੀ 75ਵੀਂ ਵਰ੍ਹੇਗੰਢ: ਤਿਰੰਗੇ ਦੇ ਰੰਗ ’ਚ ਰੰਗੇ ਸ਼ਹਿਰ

ਫਤਹਿਗੜ੍ਹ ਸਾਹਿਬ ਦੇ ਵਸਨੀਕ ਤਿਰੰਗਾ ਯਾਤਰਾ ਕੱਢਦੇ ਹੋਏ।

ਹਿਮਾਂਸ਼ੂ ਸੂਦ

ਫ਼ਤਹਿਗੜ੍ਹ ਸਾਹਿਬ, 12 ਅਗਸਤ

ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ’ਤੇ ਅੱਜ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿੱਚ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਕਾਂਗਰਸੀ ਆਗੂਆਂ, ਵਰਕਰਾਂ ਤੇ ਅਹੁਦੇਦਾਰਾਂ ਵੱਲੋਂ 10 ਕਿਲੋਮੀਟਰ ਲੰਬੀ ਤਿਰੰਗਾ ਯਾਤਰਾ ਕੱਢੀ ਗਈ।

ਇਹ ਯਾਤਰਾ ਦਫ਼ਤਰ ਕਰਤਾਰ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਜੋਤੀ ਸਰੂਪ ਲਾਈਟਾਂ, ਚਾਰ ਨੰਬਰ ਚੂੰਗੀ, ਰੋਪੜ ਬੱਸ ਸਟੈਂਡ, ਸਰਹਿੰਦ ਮੰਡੀ ਬਾਜ਼ਾਰ, ਰੇਲਵੇ ਸਟੇਸ਼ਨ, ਹਮਾਯੂੰਪੁਰ, ਬੱਸ ਸਟੈਂਡ ਜੀਟੀ ਰੋਡ ਸਰਹਿੰਦ ਤੋਂ ਹੁੰਦੇ ਹੋਏ ਵਿਸ਼ਵਕਰਮਾ ਚੌਕ ਸਰਹਿੰਦ ਵਿੱਚ ਆ ਕੇ ਸਮਾਪਤ ਹੋਈ।

ਇਸ ਮੌਕੇ ਸ੍ਰੀ ਨਾਗਰਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ’ਚ ਕਾਂਗਰਸ ਦਾ ਵੱਡਾ ਯੋਗਦਾਨ ਹੈ ਅਤੇ ਕਾਂਗਰਸ ਸਰਕਾਰਾਂ ਨੇ ਦੇਸ਼ ਨੂੰ ਤਰੱਕੀ ਦਾ ਰਸਤਾ ਵਿਖਾ ਕੇ ਭਾਰਤ ਨੂੰ ਦੁਨੀਆ ਭਰ ’ਚ ਵੱਖਰੀ ਪਛਾਣ ਦਿਵਾਈ ਹੈ। ਉਨ੍ਹਾ ਨੇ ਦੇਸ਼ ਖਾਤਰ ਕੁਰਬਾਨੀਆਂ ਦੇਣ ਵਾਲਿਆਂ ਨੂੰ ਯਾਦ ਕੀਤਾ।

ਵਿਲੱਖਣ ਸੇਵਾਵਾਂ ਵਾਲੇ ਪੁਲੀਸ ਅਧਿਕਾਰੀ ਹੋਣਗੇ ਸਨਮਾਨਤ

ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਲਾਘਾਯੋਗ ਕਾਰਜਾਂ ਲਈ ਪੁਲੀਸ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸੁਤੰਤਰਤਾ ਦਿਵਸ ਮੌਕੇ ਸਨਮਾਨਤ ਕਰਨ ਦਾ ਫੈਂਸਲਾ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਇਨ੍ਹਾਂ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਲਿਸਟ ਜਾਰੀ ਕੀਤੀ ਹੈ। ਵੇਰਵਿਆਂ ਅਨੁਸਾਰ ਏਐੱਸਆਈ ਸੰਜੀਵ ਕੁਮਾਰ ਅਤੇ ਏਐੱਸਆਈ ਮੁਕੇਸ਼ ਕੁਮਾਰ ਨੂੰ ਵਿਲੱਖਣ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰਾਂ ਇੰਸਪੈਕਰ ਮਨਿੰਦਰ ਸਿੰਘ, ਐੱਸਆਈ ਹਰਭਜਨ ਸਿੰਘ, ਐੱਸਆਈ ਸੁਰੇਸ਼ ਕੁਮਾਰ, ਐੱਸਆਈ ਪ੍ਰਮੋਦ ਕੁਮਾਰ, ਐੱਸਆਈ ਸੁਰੇਸ਼ ਕੁਮਾਰ, ਐੱਸਆਈ ਦਿਲਬਾਗ ਸਿੰਘ, ਏਐੱਸਆਈ ਕਵਿਤਾ, ਏਐੱਸਆਈ ਰਾਜਿੰਦਰ ਕੁਮਾਰ, ਏਐੱਸਆਈ ਵਿਜੇ ਕੁਮਾਰ, ਏਐੱਸਆਈ ਅੰਮ੍ਰਿਤ ਕੌਰ, ਹੈੱਡ ਕਾਂਸਟੇਬਲ ਸੁਚੇਤਾ ਚੌਹਾਨ, ਹੈੱਡ ਕਾਂਸਟੇਬਲ ਰਜਿੰਦਰ ਅਤੇ ਸਤਿਆ ਨਾਰਾਇਣ ਨੂੰ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ।

ਅੰਬਾਲਾ ਜ਼ਿਲ੍ਹਾ ਪੁਲੀਸ ਵੱਲੋਂ ਤਿਰੰਗਾ ਯਾਤਰਾ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਵੱਲੋਂ ਅੱਜ ਅੰਬਾਲਾ ਛਾਉਣੀ ਵਿਚ ਤਿਰੰਗਾ ਯਾਤਰਾ ਨੂੰ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਫੁੱਟਬਾਲ ਚੌਕ ਵਿਚ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਤਿਰੰਗਾ ਲਹਿਰਾਉਂਦਿਆਂ ਖ਼ੁਦ ਵੀ ਇਸ ਯਾਤਰਾ ਦਾ ਹਿੱਸਾ ਬਣੇ। ਇਸ ਮੌਕੇ ਐੱਸਪੀ ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਉਨ੍ਹਾਂ ਦੇ ਨਾਲ ਮੌਜੂਦ ਰਹੇ। ਸ੍ਰੀ ਵਿੱਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਸਾਰੇ ਦੇਸ਼ ਨੂੰ ਇਕ ਸੂਤਰ ਵਿਚ ਪਰੋਣ ਲਈ ਹਰ ਘਰ ਤਿਰੰਗਾ ਅਤੇ ਤਿਰੰਗਾ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਾਰੇ ਦੇਸ਼ ਵਿਚ ਤਿਰੰਗਾ-ਤਿਰੰਗਾ ਹੋ ਰਹੀ ਹੈ। ਜ਼ਿਲ੍ਹਾ ਪੁਲੀਸ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ ਫੁੱਟਬਾਲ ਚੌਕ ਤੋਂ ਸ਼ੁਰੂ ਹੋ ਕੇ ਵਿਜੈ ਰਤਨ ਚੌਕ, ਸਦਰ ਬਾਜ਼ਾਰ, ਟਾਂਗਾ ਸਟੈਂਡ, ਨਿਕਲਸਨ ਰੋਡ, ਆਲੂ ਗੋਦਾਮ ਰੋਡ ਅਤੇ ਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸੁਭਾਸ਼ ਪਾਰਕ ਦੇ ਕੋਲ ਪਹੁੰਚ ਕੇ ਸਮਾਪਤ ਹੋਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...