ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਫਰਵਰੀ
ਸਥਾਨਕ ਮਨੀਮਾਜਰਾ ਵਿੱਚ ਰਹਿਣ ਵਾਲੇ ਵਿਅਕਤੀ ਨਾਲ ਦਿੱਲੀ ਤੋਂ ਕੈਨੇਡਾ ਦੀ ਟਿਕਟ ਬੁੱਕ ਕਰਵਾਉਣ ਦੇ ਨਾਮ ’ਤੇ 69,097 ਰੁਪਏ ਦੀ ਠੱਗੀ ਵੱਜ ਗਈ ਹੈ। ਇਸ ਬਾਰੇ ਜਸਪ੍ਰੀਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਦਿੱਲੀ ਤੋਂ ਕੈਨੇਡਾ ਜਾਣ ਲਈ ਆਨਲਾਈਨ ਟਿਕਟ ਬੁੱਕ ਕਰਵਾਈ ਸੀ। ਟਿਕਟ ਲਈ ਆਨਲਾਈਨ ਅਦਾਇਗੀ ਵੀ ਕਰ ਦਿੱਤੀ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਟਿਕਟ ਬੁੱਕ ਨਹੀਂ ਹੋਈ ਹੈ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰ ਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਧੋਖਾਧੜੀ ਦੇ ਦੋਸ਼ ਹੇਠ ਦੋ ਕਾਬੂ
ਚੰਡੀਗੜ੍ਹ (ਟਨਸ): ਪੁਲੀਸ ਦੀ ਸਾਈਬਰ ਸੈੱਲ ਟੀਮ ਨੇ ਕੇਵੀਆਈ ਅਪਡੇਟ ਕਰਨ ਦੇ ਨਾਮ ’ਤੇ 9.99 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਹੰਮਦ ਮਿਸਬਾਹੂ ਹੱਕ ਅਤੇ ਕੁਨਾਲ ਸਿੰਘ ਵਾਸੀ ਪਟਨਾ (ਬਿਹਾਰ) ਵਜੋਂ ਹੋਈ ਹੈ। ਜਿਨ੍ਹਾਂ ਨੂੰ ਪਟਨਾ ਦੀ ਅਦਾਲਤ ’ਚ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ’ਤੇ ਚੰਡੀਗੜ੍ਹ ਲਿਆਂਦਾ ਗਿਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਇੱਕ ਫੋਨ ਕਾਲ ਰਾਹੀ ਕੇਵਾਈਸੀ ਨੰਬਰ ਬਾਰੇ ਪੁੱਛਿਆ ਗਿਆ। ਕੇਵਾਈਸੀ ਅਪਡੇਟ ਕਰਨ ਲਈ ਕੁਈਕ ਸੁਪੋਰਟ ਐਪ ਡਾਊਨਲੋਡ ਕਰਦੇ ਹੀ ਉਸ ਦੇ ਬੈਂਕ ਖਾਤੇ ਵਿੱਚੋਂ 9.99 ਲੱਖ ਰੁਪਏ ਗਾਇਬ ਹੋ ਗਏ ਹਨ।