ਜਗਮੋਹਨ ਸਿੰਘ
ਰੂਪਨਗਰ, 2 ਅਕਤੂਬਰ
ਇਥੋਂ ਦੇ ਸਰਕਾਰੀ ਕਾਲਜ ਵਿਖੇ ਅੰਤਰਰਾਸ਼ਟਰੀ ਖੂਨਦਾਨ ਦਿਵਸ ਮੌਕੇ ਕੈਂਪ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਤੇ ਨੋਡਲ ਅਫਸਰ ਪ੍ਰੋਫੈਸਰ ਅਰਵਿੰਦਰ ਕੌਰ ਦੀ ਦੇਖ ਰੇਖ ਅਧੀਨ ਕਾਲਜ ਦੇ ਐੱਨਐੱਸਐੱਸ ਤੇ ਐੱਨਸੀਸੀ ਵਿਭਾਗ, ਰੈੱਡ ਰਬਿਨ ਕਲੱਬ, ਯੁਵਕ ਸੇਵਾਵਾਂ ਕਲੱਬ, ਡਾ. ਸੀਵੀ ਰਮਨ ਸਾਇੰਸ ਸੁਸਾਇਟੀ ਤੋਂ ਇਲਾਵਾ ਸਿਵਲ ਹਸਪਤਾਲ ਰੂਪਨਗਰ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ ਸਿਵਲ ਹਸਪਤਾਲ ਰੂਪਨਗਰ ਤੋਂ ਡਾ. ਹਰਲੀਨ ਕੌਰ ਦੀ ਅਗਵਾਈ ਵਿੱਚ ਆਈ ਟੀਮ ਨੇ 67 ਯੂਨਿਟ ਖੂਨ ਇਕੱਤਰ ਕੀਤਾ। ਕਾਲਜ ਪ੍ਰੋਫੈਸਰ ਡਾ. ਜਤਿੰਦਰ ਕੁਮਾਰ ਨੇ 31ਵੀਂ ਵਾਰ ਖੂਨਦਾਨ ਕੀਤਾ। ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗੀ ਸੰਸਥਾਵਾਂ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਕੌਮੀ ਸੇਵਾ ਯੋਜਨਾ ਦੇ ਇੰਚਾਰਜ ਨਿਰਮਲ ਸਿੰਘ ਬਰਾੜ, ਐੱਨਸੀਸੀ ਇੰਚਾਰਜ ਪ੍ਰੋਫੈਸਰ ਰਵਿੰਦਰ ਕੌਰ ਕਾਲਜ ਕੌਂਸਲ ਮੈਬਰ ਡਾ. ਹਰਜਸ ਕੌਰ ਤੇ ਰੈੱਡ ਰਬਿਨ/ਯੁਵਕ ਸੇਵਾਵਾਂ ਕਲੱਬ ਦੇ ਕਨਵੀਨਰ ਪ੍ਰੋਫੈਸਰ ਉਪਦੇਸ਼ਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।