ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਗਸਤ
ਇੱਥੋਂ ਦੇ ਸੈਕਟਰ-38 ਡੀ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਹਾਰਡ ਡਿਸਕ ਦੇ ਪੈਸੇ ਵਾਪਸ ਮੰਗਣਾ ਮਹਿੰਗਾ ਪਿਆ ਹੈ, ਜਿਸ ਨੂੰ ਪੈਸੇ ਮਿਲਣ ਦੀ ਥਾਂ ਖਾਤੇ ਵਿੱਚੋਂ 6.80 ਲੱਖ ਰੁਪਏ ਗਾਇਬ ਹੋ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਮੋਹਿੰਦਰ ਕੁਮਾਰ ਮਲਹੋਤਰਾ ਵਾਸੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਨੇ ਆਨਲਾਈਨ ਹਾਰਡ ਡਿਸਕ ਖਰੀਦੀ ਸੀ, ਜਿਸ ਨੂੰ ਤੁਰੰਤ ਵਾਪਸ ਕਰ ਦਿੱਤਾ। ਹਾਰਡ ਡਿਸਕ ਦੇ ਰੁਪਏ ਵਾਪਸ ਲੈਣ ਲਈ ਅਪਲਾਈ ਕੀਤਾ ਤਾਂ ਪੈਸੇ ਵਾਪਸ ਮਿਲਣ ਦੀ ਥਾਂ ਉਸ ਦੇ ਖਾਤੇ ਵਿੱਚੋਂ 6.80 ਲੱਖ ਰੁਪਏ ਗਾਇਬ ਹੋ ਗਏ।