ਜੋਗਿੰਦਰ ਸਿੰਘ ਮਾਨ
ਮਾਨਸਾ, 5 ਸਤੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫ਼ਰਨਗਰ (ਯੂਪੀ) ਵਿੱਚ ਕੀਤੀ ਗਈ ਦੇਸ਼ ਭਰ ’ਚੋਂ ਆਏ ਲੱਖਾਂ ਕਿਸਾਨਾਂ ਦੀ ਸ਼ਮੂਲੀਅਤ ਵਾਲੀ ਮਹਾ ਰੈਲੀ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਆਗੂਆਂ ਵਿੱਚ ਜਸਬੀਰ ਕੌਰ ਨੱਤ ਵੀ ਸ਼ਾਮਲ ਸੀ, ਜੋ ਮਾਨਸਾ ਸ਼ਹਿਰ ਤੇ ਪੂਰੇ ਜ਼ਿਲ੍ਹੇ ਦੀ ਜਾਣੀ-ਪਛਾਣੀ ਤੇ ਸਰਗਰਮ ਸਮਾਜ ਸੇਵੀ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਇੱਕ ਪ੍ਰਮੁੱਖ ਸੂਬਾਈ ਲੀਡਰ ਹੈ। ਜਦੋਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਮੋਰਚਾ ਲੱਗਿਆ ਹੈ, ਉਦੋਂ ਤੋਂ ਜਸਬੀਰ ਕੌਰ ਨੱਤ, ਪਰਿਵਾਰ ਸਣੇ ਉਥੇ ਡਟੀ ਹੋਈ ਹੈ। ਉਹ ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਬਾਰਡਰ ਮੰਚ ਸੰਚਾਲਨ ਕਮੇਟੀ ਦੀ ਇੱਕਲੌਤੀ ਮਹਿਲਾ ਮੈਂਬਰ ਤੇ ਮੋਹਰੀ ਆਗੂ ਹੈ। ਟਿਕਰੀ ਮੋਰਚੇ ’ਤੇ ਮੌਜੂਦ ਪੰਜਾਬ ਤੇ ਹਰਿਆਣਾ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਜਸਬੀਰ ਨੱਤ ਨੂੰ ਇਕ ਸਰਬ ਸਾਂਝੀ ਲੀਡਰ ਵਜੋਂ ਪ੍ਰਵਾਨ ਕਰਦੇ ਹਨ।
ਕੈਪਸ਼ਨ: ਮਹਾ ਰੈਲੀ ਨੂੰ ਸੰਬੋਧਨ ਕਰਦੀ ਹੋਈ ਜਸਬੀਰ ਕੌਰ ਨੱਤ।