ਮੁੱਲਾਂਪੁਰ ਗਰੀਬਦਾਸ: ਪੁਲੀਸ ਥਾਣਾ ਮੁੱਲਾਂਪੁਰ ਗਰੀਬਦਾਸ ਵਿੱਚ ਸ਼ਿਕਾਇਤ ਦੇਣ ਮਗਰੋਂ ਮੋਹਨ ਲਾਲ ਗੁਪਤਾ ਨੇ ਦੱਸਿਆ ਕਿ ਉਸ ਦੇ ਫੋਨ ਰਾਹੀਂ ਵੱਟਸਅਪ ਕਾਲ ਕਿਸੇ ਅਣਜਾਣ ਵਿਅਕਤੀ ਦੀ ਆਈ ਕਿ ਉਸ ਦਾ ਬਿਜਲੀ ਦਾ ਬਿਲ ਬਕਾਇਆ ਖੜਾ ਹੈ, ਜਿਸ ਨੂੰ ਨਾ ਭਰਾਉਣ ਉਤੇ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਉਕਤ ਵਿਅਕਤੀ ਨੇ ਬਿਜਲੀ ਦਾ ਬਿੱਲ ਆਨਲਾਈਨ ਜਮ੍ਹਾਂ ਕਰਵਾਉਣ ਲਈ ਆਖਿਆ ਸੀ। ਮੋਹਨ ਲਾਲ ਗੁਪਤਾ ਨੇ ਉਕਤ ਵਿਅਕਤੀ ਨੂੰ ਜਿਉਂ ਹੀ ਆਪਣੇ ਡੈਬਿਟ ਕਾਰਡ ਦੀ ਜਾਣਕਾਰੀ ਦਿੱਤੀ ਤਾਂ ਤੁਰੰਤ ਹੀ ਦੋ ਵਾਰੀ ਕਰ ਕੇ ਉਸ ਦੇ ਬੈਂਕ ਖਾਤੇ ਵਿੱਚੋਂ 42 ਹਜ਼ਾਰ ਰੁਪਏ ਨਿਕਲ ਗਏ। ਐੱਸਐੱਚਓ ਸਤਿੰਦਰ ਸਿੰਘ ਨੇ ਸ਼ਿਕਾਇਤ ਮਿਲਣ ਮਗਰੋਂ ਸਾਇਬਰ ਠੱਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ