ਪੱਤਰ ਪ੍ਰੇਰਕ
ਪੰਚਕੂਲਾ, 7 ਸਤੰਬਰ
ਜ਼ਿਲ੍ਹੇ ਵਿੱਚ ਡੇਂਗੂ ਦੇ 400 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਹ ਮਰੀਜ਼ ਰੋਜ਼ਾਨਾ ਪੰਚਕੂਲਾ ਦੇ ਜਨਰਲ ਸਰਕਾਰੀ ਹਸਪਤਾਲ ਦੀ ਓਪੀਡੀ ਅਤੇ ਐਮਰਜੈਂਸੀ ਵਿਭਾਗ ਵਿੱਚ ਆ ਰਹੇ ਹਨ। ਪੰਚਕੂਲਾ ਜਨਰਲ ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ. ਰਾਜੀਵ ਕਪੂਰ ਨੇ ਦੱਸਿਆ ਕਿ ਡੇਂਗੂ ਦੀ ਜਾਂਚ ਲਈ ਇੱਕ ਲੈਬ ਬਣਾਈ ਗਈ ਹੈ। ਇਹ ਲੈਬ ਡੇਂਗੂ ਦੇ ਵੱਧ ਰਹੇ ਮਰੀਜ਼ਾਂ ਨੂੰ ਵੇਖਦੇ ਹੋਏ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਚਕੂਲਾ ਜ਼ਿਲ੍ਹੇ ਤੋਂ ਇਲਾਵਾ ਬਲਟਾਣਾ, ਜ਼ੀਰਕਪੁਰ, ਪੰਜਾਬ ਦੇ ਹੋਰ ਕਈ ਇਲਾਕਿਆਂ ਤੋਂ ਅਤੇ ਹਿਮਾਚਲ ਦੇ ਨਾਲਾਗੜ੍ਹ ਅਤੇ ਬੱਦੀ ਦੇ ਇਲਾਕੇ ਤੋਂ ਵੀ ਪੰਚਕੂਲਾ ਵਿੱਚ ਮਰੀਜ਼ ਆ ਰਹੇ ਹਨ।