ਚੰਡੀਗੜ੍ਹ: ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਿਜ਼, ਪੰਜਾਬ ਯੂਨੀਵਰਸਿਟੀ ਵੱਲੋਂ ਅੱਜ ਕੈਂਪਸ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਾ. ਰੁਪਿੰਦਰ ਕੌਰ, ਚੀਫ ਮੈਡੀਕਲ ਅਫ਼ਸਰ, ਭਾਈ ਘਨ੍ਹੱਈਆ ਜੀ ਇੰਸਟੀਚਿਊਟ ਆਫ਼ ਹੈਲਥ ਪੰਜਾਬ ਯੂਨੀਵਰਸਿਟੀ ਵੱਲੋਂ ਕੀਤਾ ਗਿਆ। ਖੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਸੈਕਟਰ 6 ਪੰਚਕੂਲਾ ਤੋਂ ਡਾ. ਅਮਿਤ ਸੰਮੀ ਦੀ ਅਗਵਾਈ ਹੇਠ ਮੈਡੀਕਲ ਟੀਮ ਪਹੁੰਚੀ। ਰੋਟਰੈਕਟ ਕਲੱਬ ਦੇ ਮੈਂਬਰਾਂ ਨੇ ਵੀ ਸਵੈ-ਇੱਛਾ ਨਾਲ ਖੂਨਦਾਨ ਕੀਤਾ ਅਤੇ ਕੁੱਲ 40 ਯੂਨਿਟ ਖੂਨ ਇਕੱਤਰ ਕੀਤਾ ਗਿਆ। -ਪੱਤਰ ਪ੍ਰੇਰਕ