ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਪਰੈਲ
ਇੱਥੋਂ ਦੇ ਮਾਡਰਨ ਹਾਊਸਿੰਗ ਕੰਪਲੈਕਸ ਮਨੀਮਾਜਰਾ ਵਿੱਚ ਰਹਿਣ ਵਾਲੇ ਆਰਡੀ ਗੁਪਤਾ ਨਾਲ ਬੈਂਕ ਅਕਾਊਂਟ ਦਾ ਕੇਵਾਈਸੀ ਅਪਡੇਟ ਕਰਨ ਦੇ ਨਾਮ ’ਤੇ 4.73 ਲੱਖ ਰੁਪਏ ਦੀ ਧੋਖਾਧੜੀ ਹੋ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿਸੇ ਅਣਪਛਾਤੇ ਵਿਅਕਤੀ ਨੇ ਮੈਸੇਜ ਰਾਹੀਂ ਲਿੰਕ ਭੇਜ ਕੇ ਅਕਾਊਂਟ ਦਾ ਕੇਵਾਈਸੀ ਅਪਡੇਟ ਕਰਨ ਦੀ ਗੱਲ ਕੀਤੀ। ਜਦੋਂ ਉਹ ਕੇਵਾਈਸੀ ਅਪਡੇਟ ਕਰਨ ਲੱਗਿਆ ਤਾਂ ਖਾਤੇ ਵਿੱਚੋਂ 4,73,757 ਰੁਪਏ ਨਿਕਲ ਗਏ ਹਨ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।