ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਗਸਤ
1947 ਦੀ ਵੰਡ ਬਾਰੇ ਹਰਵਿੰਦਰ ਸਿੰਘ ਭੱਟੀ ਵੱਲੋਂ ਲਿਖੀ ਪੁਸਤਕ ‘ਵੰਡਨਾਮਾ’ ਦਾ ਅੰਗਰੇਜ਼ੀ ਤਰਜ਼ਮਾ ਅੱਜ ਇਥੇ ਕੇਂਦਰੀ ਸਿੰਘ ਸਭਾ, ਸੈਕਟਰ-28 ਵਿਖੇ ਸਾਬਕਾ ਵਾਈਸ ਚਾਂਸਲਰ ਸਵਰਨ ਸਿੰਘ ਬੋਪਾਰਾਏ ਨੇ ਲੋਕ ਅਰਪਣ ਕੀਤਾ। ਇਹ ਕਿਤਾਬ ਪਹਿਲਾਂ ਗੁਰਮੁਖੀ ਵਿਚ ਲਿਖੀ ਗਈ ਸੀ, ਫਿਰ ਇਸਦਾ ਸ਼ਾਹਮੁਖੀ ਰੂਪਾਂਤਰਣ ਵੀ ਛਾਪਿਆ ਗਿਆ ਤੇ ਹੁਣ ਇਸਦਾ ਅੰਗਰੇਜ਼ੀ ਤਰਜਮਾ ਡਾ. ਕੁਮੂਲ ਅੱਬੀ ਵੱਲੋਂ ਕੀਤਾ ਗਿਆ ਹੈ। ਡਾ. ਅੱਬੀ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ। ਇਸ ਮੌਕੇ ਡਾ. ਤੇਜਵੰਤ ਮਾਨ, ਭਗਵੰਤ ਸਿੰਘ, ਡਾ. ਸਵਰਾਜ ਸਿੰਘ (ਯੂ.ਐਸ.ਏ.), ਜਸਪਾਲ ਸਿੰਘ ਸਿੱਧੂ, ਡਾ. ਮੇਘਾ ਸਿੰਘ, ਰਾਜਵਿੰਦਰ ਸਿੰਘ ਰਾਹੀ, ਪ੍ਰੋ. ਸ਼ਾਮ ਸਿੰਘ ਤੇ ਖੁਸ਼ਹਾਲ ਸਿੰਘ ਨੇ ਵਿਚਾਰ ਸਾਂਝੇ ਕੀਤੇ।