ਪੱਤਰ ਪ੍ਰੇਰਕ
ਚੰਡੀਗੜ੍ਹ, 9 ਮਾਰਚ
ਪੀ.ਜੀ.ਆਈ. ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਸ਼ਾਨਦਾਰ ਪ੍ਰਾਪਤੀਆਂ ਵਿੱਚ ਇੱਕ ਹੋਰ ਪ੍ਰਾਪਤੀ ਅੱਜ ਉਦੋਂ ਜੁੜ ਗਈ ਜਦੋਂ ਰੀਜ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ (ਰੋੋਟੋ) ਵਿੰਗ ਵਿੱਚ ਕੰਸਲਟੈਂਟ (ਆਈ.ਈ.ਸੀ./ਮੀਡੀਆ) ਵਜੋਂ ਤਾਇਨਾਤ ਸਰਯੂ ਡੀ. ਮਾਦਰਾ ਨੂੰ ਪਬਲਿਕ ਰਿਲੇਸ਼ਨਜ਼ ਕੌਂਸਲ ਆਫ਼ ਇੰਡੀਆ ਵੱਲੋਂ ‘ਪੀ.ਆਰ.ਸੀ.ਆਈ. ਅਮੇਯਾ ਐਵਾਰਡ-2021’ ਲਈ ਚੁਣਿਆ ਗਿਆ। ਇਹ ਚੋਣ ਕੌਮਾਂਤਰੀ ਮਹਿਲਾ ਦਿਵਸ-2021 ਮੌਕੇ ਪੀ.ਆਰ.ਸੀ.ਆਈ. ਗਵਰਨਿੰਗ ਕੌਂਸਲ ਵੱਲੋਂ ਕੀਤੀ ਗਈ ਹੈ।