ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 16 ਸਤੰਬਰ
ਚੰਡੀਗੜ੍ਹ ਨਗਰ ਨਿਗਮ ਵਲੋਂ ਡਿਜੀਟਲ ਪੇਮੈਂਟ ਪਲੈਟਫਾਰਮ ਦੀ ਵਰਤੋਂ ਲਈ ਮੁਹਿੰਮ ਅੱਜ ਇਥੇ ਸੈਕਟਰ 22 ਦੀ ਸ਼ਾਸ਼ਤਰੀ ਮਾਰਕੀਟ ਨੇੜੇ ਸਟਰੀਟ ਵੈਂਡਰ ਜ਼ੋਨ ਤੋਂ ਸ਼ੁਰੂ ਕਰਦਿਆਂ ਵੈਂਡਰਾਂ ਨੂੰ ਨਿਗਮ ਦੀਆਂ ਅਦਾਇਗੀਆਂ ਡਿਜੀਟਲ ਰੂਪ ’ਚ ਕਰਨ ਲਈ ਪ੍ਰੇਰਿਆ ਗਿਆ। ਮੇਅਰ ਰਵੀਕਾਂਤ ਸ਼ਰਮਾ ਤੇ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਸਟਰੀਟ ਵੈਂਡਰਾਂ ਨੂੰ ਡਿਜੀਟਲ ਪਲੇਟਫਾਰਮ ਦੀ ਵਰਤੋਂ ਦੇ ਲਾਭ ਬਾਰੇ ਜਾਣਕਾਰੀ ਦਿੱਤੀ। ਦੂਜੇ ਪਾਸੇ ਨਗਰ ਨਿਗਮ ਦੀ ‘ਆਪਣੀ ਮੰਡੀ ਤੇ ਡੇਅ ਮਾਰਕੀਟ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇੱਥੋਂ ਦੇ ਸੈਕਟਰ 37 ਵਿੱਚ ਹਰ ਐਤਵਾਰ ਤੇ ਮਲੋਆ ਦੀ ਈਡਬਲਿਊਐਸ ਨੇੜੇ ਹਰ ਸੋਮਵਾਰ ਨੂੰ ਮਾਰਕੀਟ ਲਗਾਈ ਜਾਵੇਗੀ।