ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਸੈਕਿੰਡ ਚੰਡੀਗੜ੍ਹ ਬਟਾਲੀਅਨ ਐੱਨਸੀਸੀ ਵੱਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਤਹਿਤ ਅੱਜ ਇੱਥੇ ਸੈਕਟਰ 3 ਵਿੱਚ ‘ਫਿਟ ਇੰਡੀਆ ਫਰੀਡਮ ਰਨ 2.0’ ਕਰਵਾਈ ਗਈ। ਬਟਾਲੀਅਨ ਦੇ ਕਮਾਂਡਿੰਗ ਆਫੀਸਰ ਕਰਨਲ ਉਮਾਕਾਂਤ ਸ਼ਰਮਾ ਨੇ ਇਥੇ ਸੈਕਟਰ 3 ਸਥਿਤ ਬੋਗਨਵਿਲਿਆ ਪਾਰਕ ਤੋਂ ਇਸ ‘ਫਰੀਡਮ ਰਨ’ ਨੂੰ ਹਰੀ ਝੰਡੀ ਵਿਖਾ ਕੇ ਕਰ ਰਵਾਨਾ ਕੀਤਾ। ਇਸ ‘ਫਿੱਟ ਇੰਡਿਆ ਫਰੀਡਮ ਰਨ’ ਦੌਰਾਨ ਕਮਾਂਡਿੰਗ ਆਫੀਸਰ ਕਰਨਲ ਉਮਾਕਾਂਤ ਸ਼ਰਮਾ ਸਮੇਤ 50 ਐੱਨਸੀਸੀ ਕੈਡੇਟਸ, ਐਸੋਸੀਏਟਸ ਐੱਨਸੀਸੀ ਆਫੀਸਰ ਅਤੇ ਪੀਆਈ ਸਟਾਫ ਨੇ 21 ਕਿੱਲੋਮੀਟਰ ਦੀ ਹਾਫ ਮੈਰਾਥਨ ਵਿੱਚ ਭਾਗ ਲਿਆ।