ਪੱਤਰ ਪ੍ਰੇਰਕ
ਕੁਰਾਲੀ, 15 ਫਰਵਰੀ
‘ਆਪ’ ਦੀ ਹਲਕਾ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਕੁਰਾਲੀ ਖੇਤਰ ਦੇ ਕਈ ਪਿੰਡਾਂ ਵਿੱਚ ਮੀਟਿੰਗਾਂ ਕਰਦਿਆਂ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਮਾਨ ਨੇ ਕੁਰਾਲੀ ’ਚ ਪੈਂਦੇ ਪਿੰਡ ਬੜੌਦੀ, ਗੰਨੋਮਾਜਰਾ, ਮਹਿਰਮਪੁਰ, ਮਹਿਰੌਲੀ, ਖੇੜਾ, ਫਤਿਹਪੁਰ ਟੱਪਰੀਆਂ, ਮੀਆਂਪੁਰ, ਅਭੀਪੁਰ ਤੇ ਗੋਚਰ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਬਿਹਤਰ ਭਵਿੱਖ ਦੇਣ ਲਈ ਬਚਨਵੱਧ ਹੈ।
ਗਗਨ ਮਾਨ ਵੱਲੋਂ ਘਰ ਘਰ ਜਾ ਕੇ ਪ੍ਰਚਾਰ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਗਰੁੱਪ ਵੱਲੋਂ ਨਿਊ ਚੰਡੀਗੜ੍ਹ ਇਲਾਕੇ ਵਿੱਚ ‘ਆਪ’ ਉਮੀਦਵਾਰ ਅਨਮੋਲ ਗਗਨ ਮਾਨ ਦੀ ਚੋਣ ਮੁਹਿੰਮ ਭਖਾਈ ਹੋਈ ਹੈ। ਇਸ ਮੌਕੇ ਗੁਰਪ੍ਰੀਤ, ਜੈਂਟੀ, ਸਰਪੰਚ ਜਗਦੀਪ ਰਾਣਾ ਮਾਜਰੀ ਆਦਿ ਨੇ ਦੱਸਿਆ ਕਿ ਬੀਬਾ ਮਾਨ ਨੂੰ ਪਿੰਡਾਂ ਵਿੱਚ ਮਠਿਆਈ ਨਾਲ ਤੋਲਿਆ ਗਿਆ। ਮਾਨ ਨੇ ਨਵਾਂ ਗਾਉਂ, ਕਾਂਸਲ, ਮੁੱਲਾਂਪੁਰ ਗਰੀਬਦਾਸ, ਕੰਸਾਲਾ, ਕਰਤਾਰਪੁਰ ਆਦਿ ਥਾਵਾਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ।