ਚੰਡੀਗੜ੍ਹ: ਇੱਥੋਂ ਦੇ ਸੈਕਟਰ-39 ਵਾਸੀ ਨਾਲ ਫੇਸਬੁੱਕ ’ਤੇ ਖਰੀਦਦਾਰੀ ਕਰਨ ਵੇਲੇ 39.33 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ। ਸਾਈਬਰ ਕ੍ਰਾਈਮ ਦੀ ਟੀਮ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਕਮਲੇਸ਼ ਕੁਮਾਰ ਵਾਸੀ ਸੈਕਟਰ 39-ਬੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਆਲਲਾਈਨ ਖਰੀਦਦਾਰੀ ਕਰ ਰਿਹਾ ਸੀ ਤੇ ਉਸ ਦੇ ਖਾਤੇ ਵਿੱਚੋਂ 39.33 ਲੱਖ ਰੁਪਏ ਨਿਕਲ ਗਏ। -ਟ੍ਰਿਬਿਊਨ ਨਿਊਜ਼ ਸਰਵਿਸ