ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜੁਲਾਈ
ਚੰਡੀਗੜ੍ਹ ਰਹਿੰਦੀ ਲੜਕੀ ਨਾਲ ਇਕ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਦੋਸਤੀ ਕਰਕੇ 3.25 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਸ਼ਾਦੀ ਡਾਟ ਕੌਮ ’ਤੇ ਵਿਦੇਸ਼ ਰਹਿੰਦੇ ਕਿਸੇ ਲੜਕੇ ਨਾਲ ਜਾਣ-ਪਛਾਣ ਹੋ ਗਈ। ਉਕਤ ਨੌਜਵਾਨ ਨੇ ਭਾਰਤ ਆਉਣ ਦਾ ਵਾਅਦਾ ਕੀਤਾ। ਕੁਝ ਦਿਨਾਂ ਬਾਅਤ ਏਅਰਪੋਰਟ ਅਥਾਰਟੀ ਤੋਂ ਫੋਨ ਆਉਂਦਾ ਹੈ ਕਿ ਉਸ ਦਾ ਦੋਸਤ ਮੁੰਬਈ ਏਅਰਪੋਰਟ ’ਤੇ ਆਇਆ ਹੈ, ਜਿਸ ਕੋਲ ਅਮਰੀਕੀ ਡਾਲਰ ਹਨ। ਇਨ੍ਹਾਂ ਬਦਲੇ ਟੈਕਸ ਭਰਨਾ ਪਵੇਗਾ ਤਾਂ ਪੀੜਤਾ ਨੇ 3.25 ਲੱਖ ਰੁਪਏ ਟੈਕਸ ਭਰਵਾਏ। ਉਸ ਤੋਂ ਬਾਅਦ ਨਾ ਤਾਂ ਉਕਤ ਨੌਜਵਾਨ ਨੇ ਰੁਪਏ ਵਾਪਸ ਕੀਤੇ ਤੇ ਨਾ ਮੁਲਾਕਾਤ ਕੀਤੀ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਦੀ ਨੇ ਕੇਸ ਦਰਜ ਕਰ ਲਿਆ ਹੈ।