ਪੰਚਕੂਲਾ:
ਪੰਚਕੂਲਾ ਜ਼ਿਲ੍ਹੇ ਵਿੱਚ ਡੇਂਗੂ ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 1360 ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਭਾਗ ਵੱਲੋਂ ਲਾਰਵਾ ਜਾਂਚ ਮੁਹਿੰਮ ਤਹਿਤ 58 ਲੋਕਾਂ ਦੇ ਘਰਾਂ ਵਿੱਚੋਂ ਲਾਰਵੇ ਦੇ ਲੱਛਣ ਮਿਲੇ, ਜਿਸ ਕਾਰਨ ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ। ਜ਼ਿਲ੍ਹੇ ਭਰ ਵਿੱਚੋਂ 185 ਸੈਂਪਲ ਲਏ ਗਏ ਸਨ। ਕਾਲਕਾ, ਪਿੰਜੌਰ ਅਤੇ ਸੂਰਜਪੁਰ ਵਿੱਚ ਡੇਂਗੂ ਦਾ ਪ੍ਰਭਾਵ ਸਭ ਤੋਂ ਵੱਧ ਹੈ। ਨੋਡਲ ਅਫ਼ਸਰ ਡਾ. ਨਵਜੋਤ ਟਿਵਾਣਾ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਅਤੇ ਕੰਟੇਨਰਾਂ ਵਿੱਚ ਪਾਣੀ ਲਗਾਤਾਰ ਭਰਿਆ ਰਹਿਣ ਕਾਰਨ ਜ਼ਿਆਦਾ ਲਾਰਵਾ ਮਿਲ ਰਿਹਾ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਘਰਾਂ ਵਿੱਚ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ। ਉਨ੍ਹਾਂ ਲੋਕਾਂ ਨੂੰ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ।
-ਪੱਤਰ ਪ੍ਰੇਰਕ