ਮੁੱਲਾਂਪੁਰ ਗਰੀਬਦਾਸ: ਪਿੰਡ ਤੀੜਾ ਦੇ ਸਰਕਾਰੀ ਸਕੂਲ ਦੇ 17 ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਪਿੰਡ ਦੇ ਸਾਬਕਾ ਸਰਪੰਚ ਜਗਜੀਵਨ ਲਾਲ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ। ਸਿਵਲ ਹਸਪਤਾਲ ਬੂਥਗੜ੍ਹ ਵੱਲੋਂ ਬੱਚਿਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੰਦਿਆਂ ਮਾਸਕ ਪਹਿਨਣ ਦੀ ਹਦਾਇਤ ਦਿੱਤੀ ਗਈ ਹੈ। ਸਕੂਲ ਦੀ ਪ੍ਰਿੰਸੀਪਲ ਅਨੁਸਾਰ ਉਸ ਨੇ ਸਿੱਖਿਆ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਸਰਪੰਚ ਨੇ ਕਿਹਾ ਕਿ ਸਕੂਲ ਵਿੱਚ 377 ਬੱਚੇ ਪੜ੍ਹਦੇ ਹਨ ਤੇ ਬੀਤੇ ਸ਼ਨੀਵਾਰ ਨੂੰ ਚਾਰ ਬੱਚੇ ਕਰੋਨਾ ਪੀੜਤ ਪਾਏ ਗਏ ਸਨ ਅਤੇ ਸੋਮਵਾਰ ਨੂੰ 13 ਬੱਚੇ ਪਾਜ਼ੇਟਿਵ ਪਾਏ ਗਏ ਹਨ। 80 ਬੱਚਿਆਂ ਦੀ ਟੈਸਟ ਰਿਪੋਰਟ ਆਉਣੀ ਬਾਕੀ ਹੈ। ਇਸੇ ਦੌਰਾਨ ਇਕ ਅਧਿਆਪਕਾ ਵੀ ਕਰੋਨਾ ਪਾਜ਼ੇਟਿਵ ਹੈ। -ਪੱਤਰ ਪ੍ਰੇਰਕ