ਪੀ.ਪੀ. ਵਰਮਾ
ਪੰਚਕੂਲਾ, 3 ਅਕਤੂਬਰ
ਇੱਥੋਂ ਦੇ ਸੈਕਟਰ-16 ਵਿੱਚ ਪੈਂਦੇ ਪਿੰਡ ਬੁੱਢਣਪੁਰ ਦੀ ਮਾਰਕੀਟ ਵਿੱਚ ਚਾਕੂ ਮਾਰ ਕੇ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ, ਮਗਰੋਂ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ 15 ਲੱਖ ਰੁਪਏ ਲੁੱਟ ਲਏ। ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ। ਮੋਬਾਈਲਾਂ ਦੀ ਦੁਕਾਨ ਦੇ ਮਾਲਕ ਲੱਕੀ ਨੇ ਦੱਸਿਆ ਕਿ ਪੀੜਤ ਨੌਜਵਾਨ ਉਸ ਦੀ ਦੁਕਾਨ ਤੋਂ ਕੁਲੈਕਸ਼ਨ ਦੇ ਰੂਪ ਵਿੱਚ ਪੈਸੇ ਲੈ ਕੇ ਗਿਆ ਸੀ ਅਤੇ ਥੋੜ੍ਹੀ ਦੇਰ ਬਾਅਦ ‘ਬਚਾਓ ਬਚਾਓ’ ਦੀਆਂ ਆਵਾਜ਼ਾਂ ਆਈਆਂ ਤਾਂ ਜਦੋਂ ਉਹ ਉਸ ਵੱਲ ਗਿਆ ਤਾਂ ਲੁਟੇਰੇ ਭੱਜ ਗਏ। ਸੈਕਟਰ-19 ਪੰਚਕੂਲਾ ਪੁਲੀਸ ਸਟੇਸ਼ਨ ਦੀ ਕ੍ਰਾਈਮ ਬ੍ਰਾਂਚ ਦੇ ਮੁਲਾਜ਼ਮ ਰਾਜੇਸ਼ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਤਿੰਨ ਸੀ ਅਤੇ ਇਹ ਮੋਟਰਸਾਈਕਲ ਉੱਤੇ ਆਏ ਸਨ। ਇਨ੍ਹਾਂ ਦੀ ਉਮਰ 25 ਤੋਂ 30 ਸਾਲ ਦੱਸੀ ਗਈ ਹੈ। ਪੀੜਤ ਨੌਜਵਾਨ ਨੇ ਵੱਖ-ਵੱਖ ਦੁਕਾਨਾਂ ਤੋਂ ਖਾਸ ਕਰਕੇ ਲੱਕੀ ਦੀ ਦੁਕਾਨ ਤੋਂ ਨਕਦ ਪੈਸਿਆਂ ਦੀ ਕੁਲੈਕਸ਼ਨ ਲੈ ਕੇ ਜਾਂਦਾ ਹੈ ਜਿਸ ਨੂੰ ਉਹ ਬਾਅਦ ਵਿੱਚ ਕੰਪਨੀ ਰਾਹੀਂ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ। ਜਿਹੜਾ ਨੌਜਵਾਨ ਜ਼ਖਮੀ ਹੋਇਆ ਹੈ ਉਸ ਦੇ ਹੱਥ ਅਤੇ ਪੇਟ ਵਿੱਚ ਚਾਕੂ ਮਾਰੇ ਗਏ ਹਨ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕੀਤੀ ਹੈ। ਨੌਜਵਾਨ ਤੋਂ 15 ਲੱਖ ਰੁਪਏ ਲੁੱਟੇ