ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਨਵੰਬਰ
ਚੰਡੀਗੜ੍ਹ ਪ੍ਰਸ਼ਾਸਨ ਦੇ ਆਰਐੱਲਏ ਵਿਭਾਗ ਵੱਲੋਂ ਵਾਹਨ ਰਜਿਸਟ੍ਰੇਸ਼ਨ ਦੇ ਮਨਪਸੰਦ ਅਤੇ ਫੈਂਸੀ ਨੰਬਰਾਂ ਦੀ ਬੋਲੀ ਕੀਤੀ ਗਈ। ਇਸ ਨਾਲ ਯੂਟੀ ਪ੍ਰਸ਼ਾਸਨ ਨੇ 1.43 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਦਕਿ ਪਿਛਲੀ ਸੀਰੀਜ਼ ’ਚ 1.15 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਅੱਜ ਹੋਈ ਸੀਐੱਚ 01 ਸੀਜੀ ਸੀਰੀਜ਼ ਦੇ ਫੈਂਸੀ ਨੈਂਬਰਾਂ ਦੀ ਬੋਲੀ ’ਚ 0001 ਨੰਬਰ 11.20 ਲੱਖ ਰੁਪਏ ਤੇ 0005 ਨੰਬਰ 5.03 ਲੱਖ ਰੁਪਏ ’ਚ ਨਿਲਾਮ ਹੋਇਆ। ਇਸੇ ਤਰ੍ਹਾਂ 0009 ਨੰਬਰ 5.02 ਲੱਖ, 0007 ਨੰਬਰ 4.63 ਲੱਖ ਰੁਪਏ, 0003 ਨੰਬਰ 4.41 ਲੱਖ ਰੁਪਏ, 0002 ਨੰਬਰ 2.80 ਲੱਖ ਰੁਪਏ, 9999 ਨੰਬਰ 2.66 ਲੱਖ ਰੁਪਏ, 0006 ਨੰਬਰ 2.36 ਲੱਖ ਰੁਪਏ, 7777 ਨੰਬਰ 2.30 ਲੱਖ ਰੁਪਏ ਅਤੇ 0004 ਨੰਬਰ 2.27 ਲੱਖ ਰੁਪਏ ’ਚ ਨਿਲਾਮ ਹੋਇਆ।