ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਵੇਰਕਾ ਦਹੀਂ ਦਾ ਨਵਾਂ ਉਤਪਾਦ ਇਕ ਕਿੱਲੋ ਗੜਵੀ ਦਹੀ ਲਾਂਚ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗੜਵੀ ਦਹੀ ਨਾਲ ਖਪਤਾਕਾਰਾਂ ਨੂੰ ਲਾਭ ਮਿਲੇਗਾ ਅਤੇ ਇਕ ਕਿਲੋ ਦਹੀਂ ਪਿੱਛੇ 5 ਰੁਪਏ ਦਾ ਲਾਭ ਹੋਵੇਗਾ। ਵੇਰਕਾ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜੋ ਖਪਤਕਾਰ 400 ਗ੍ਰਾਮ ਦਹੀਂ ਕੱਪ ਪਸੰਦ ਕਰਦੇ ਹਨ, ਉਨ੍ਹਾਂ ਨੂੰ 1 ਕਿੱਲੋ ਗੜਵੀ ਦਹੀਂ ਸਸਤਾ ਮਿਲੇਗਾ। ਇਸ ਦੌਰਾਨ ਉਨ੍ਹਾਂ ਵੇਰਕਾ ਵੱਲੋਂ ਮਿਲਦੀਆਂ ਹੋਰ ਸਹੂਲਤਾਂ ਬਾਰੇ ਵੀ ਦੱਸਿਆ। ਇਸ ਮੌਕੇ ਗੁਰਦੇਵ ਸਿੰਘ, ਪ੍ਰੀਤਪਾਲ ਸਿੰਘ ਸਿਵੀਆ, ਸਤਿਦਰਾ ਪ੍ਰਸ਼ਾਦ ਹਾਜ਼ਰ ਸਨ। -ਟਨਸ