ਸ੍ਰੀਨਗਰ, 10 ਜਨਵਰੀ
ਇਸ ਵਾਰ ਬਰਫ਼ਬਾਰੀ ਦਾ ਆਨੰਦ ਲਏ ਬਿਨਾਂ ਵੱਡੀ ਗਿਣਤੀ ਸੈਲਾਨੀ ਕਸ਼ਮੀਰ ਤੋਂ ਆਪਣੇ ਘਰਾਂ ਨੂੰ ਪਰਤ ਗਏ। ਇਸ ਸਰਦੀਆਂ ਵਿੱਚ ਕਸ਼ਮੀਰ ਘਾਟੀ ਵਿੱਚ ਬਰਫ਼ਬਾਰੀ ਨਾ ਹੋਣ ਕਾਰਨ ਨਾ ਸਿਰਫ਼ ਸੈਰ-ਸਪਾਟਾ ਅਤੇ ਸਬੰਧਤ ਗਤੀਵਿਧੀਆਂ ਪ੍ਰਭਾਵਿਤ ਹੋਈਆਂ, ਸਗੋਂ ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ ਵੀ ਪ੍ਰਭਾਵਿਤ ਹੋਏ ਹਨ। ਸਕੀਇੰਗ ਅਤੇ ਬਰਫ਼ ਨਾਲ ਸਬੰਧਤ ਹੋਰ ਗਤੀਵਿਧੀਆਂ ਦਾ ਆਨੰਦ ਲੈਣ ਦੀ ਉਮੀਦ ਵਿੱਚ ਨਵੇਂ ਸਾਲ ਦੇ ਮੌਕੇ ਗੁਲਮਰਗ ਪਹੁੰਚੇ ਵੱਡੀ ਗਿਣਤੀ ਸੈਲਾਨੀਆਂ ਨੂੰ ਬਰਫ਼ਬਾਰੀ ਨਾ ਹੋਣ ਕਾਰਨ ਨਿਰਾਸ਼ ਹੋ ਕੇ ਪਰਤਣਾ ਪਿਆ।