ਦੁਨੀਆ ਇਸ ਵੇਲੇ ਮਹਾਮੰਦੀ ਤੋਂ ਵੀ ਗੰਭੀਰ ਸਥਿਤੀ ਵਿੱਚ, ਗਰੀਬ ਤੇ ਵਿਕਾਸਸ਼ੀਲ ਮੁਲਕਾਂ ਲਈ ਹਾਲਾਤ ਭਿਆਨਕ: ਵਿਸ਼ਵ ਬੈਂਕ

ਦੁਨੀਆ ਇਸ ਵੇਲੇ ਮਹਾਮੰਦੀ ਤੋਂ ਵੀ ਗੰਭੀਰ ਸਥਿਤੀ ਵਿੱਚ, ਗਰੀਬ ਤੇ ਵਿਕਾਸਸ਼ੀਲ ਮੁਲਕਾਂ ਲਈ ਹਾਲਾਤ ਭਿਆਨਕ: ਵਿਸ਼ਵ ਬੈਂਕ

ਵਾਸ਼ਿੰਗਟਨ, 15 ਅਕਤੂਬਰ

ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ 1930 ਦੇ ਦਹਾਕੇ ਦੀ ਮਹਾਮੰਦੀ ਬਾਅਦ ਵਿਸ਼ਵ ਬਹੁਤ ਗੰਭੀਰ ਮੰਦੀ ਨਾਲ ਜੂਝ ਰਿਹਾ ਹੈ ਅਤੇ ਕੋਵਿਡ-19 ਮਹਾਮਾਰੀ ਬਹੁਤ ਸਾਰੇ ਵਿਕਾਸਸ਼ੀਲ ਅਤੇ ਗਰੀਬਾਂ ਦੇਸ਼ਾਂ ਲਈ "ਭਿਆਨਕ ਘਟਨਾ" ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਕਰਜ਼ੇ ਦੇ ਸੰਕਟ ਗੰਭੀਰ ਹੋ ਰਿਹਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਮੌਕੇ 'ਤੇ ਉਨ੍ਹਾਂ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਇਥੇ ਬੈਠਕਾਂ ਵਿਚ ਇਸ ਮੁੱਦਿਆਂ ’ਤੇ ਬਹੁਤ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, "ਮੰਦੀ ਬਹੁਤ ਗੰਭੀਰ ਹੈ, ਮਹਾਂ ਮੰਦੀ ਤੋਂ ਬਾਅਦ ਸਭ ਤੋਂ ਵੱਡੀ ਮੰਦੀ ਹੈ। ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਅਤੇ ਗਰੀਬ ਦੇਸ਼ਾਂ ਦੇ ਲੋਕਾਂ ਲਈ ਇਹ ਸੱਚਮੁੱਚ ਭਿਆਨਕ ਘਟਨਾ ਹੈ।''

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All