ਮੁੰਬਈ, 30 ਅਗਸਤ
ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਅੱਜ ਦਿਨ ਦੇ ਕਾਰੋਬਾਰ ਮਗਰੋਂ 765.04 ਅੰਕਾਂ ਦੇ ਉਛਾਲ ਨਾਲ ਹੁਣ ਤੱਕ ਦੇ ਰਿਕਾਰਡ 56,889.76 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 225.85 ਅੰਕਾਂ ਦੀ ਮਜ਼ਬੂਤੀ ਨਾਲ 16,931.05 ਅੰਕਾਂ ’ਤੇ ਬੰਦ ਹੋਇਆ, ਜੋ ਹੁਣ ਤੱਕ ਦਾ ਸਿਖਰਲਾ ਪੱਧਰ ਹੈ। ਬਜਾਜ ਫਾਇਨਾਂਸ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼ ਤੇ ਐੱਚਡੀਐੱਫਸੀ ਦੇ ਸ਼ੇਅਰਾਂ ਦੇ ਭਾਅ ਵਿੱਚ ਤੇਜ਼ੀ ਰਹੀ। -ਪੀਟੀਆਈ