ਮੁੰਬਈ, 20 ਦਸੰਬਰ
ਓਮੀਕਰੋਨ ਦੇ ਕੇਸ ਵਧਣ ਦਾ ਅਸਰ ਸ਼ੇਅਰ ਬਾਜ਼ਾਰ ਉਤੇ ਵੀ ਪਿਆ ਤੇ ਅੱਜ ਇਹ 1,190 ਅੰਕ ਡਿਗ ਗਿਆ। ਘਬਰਾਏ ਨਿਵੇਸ਼ਕਾਂ ਨੇ ਧੜਾਧੜ ਸ਼ੇਅਰ ਵੇਚ ਦਿੱਤੇ। ਇਸੇ ਤਰ੍ਹਾਂ ਐੱਨਐੱਸਈ ਨਿਫਟੀ ਵੀ 371 ਅੰਕ ਹੇਠਾਂ ਡਿਗ ਕੇ 2.18 ਪ੍ਰਤੀਸ਼ਤ ਦੇ ਘਾਟੇ ਨਾਲ 16,614.20 ਉਤੇ ਆ ਗਿਆ। ਸਭ ਤੋਂ ਵੱਧ ਨੁਕਸਾਨ ਟਾਟਾ ਸਟੀਲ ਨੂੰ ਝੱਲਣਾ ਪਿਆ। ਟਾਟਾ ਸਟੀਲ ਨੂੰ ਪੰਜ ਪ੍ਰਤੀਸ਼ਤ ਦਾ ਨੁਕਸਾਨ ਹੋਇਆ। -ਪੀਟੀਆਈ