ਨਵੀਂ ਦਿੱਲੀ, 5 ਅਪਰੈਲ
ਦੇਸ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਦਰਮਿਆਨ ਸ਼ੇਅਰ ਬਾਜ਼ਾਰ ਨੂੰ ਅੱਜ ਦਿਨ ਦੇ ਕਾਰੋਬਾਰ ਦੌਰਾਨ 870 ਅੰਕਾਂ ਦਾ ਵੱਡਾ ਝਟਕਾ ਲੱਗਾ ਹੈ। ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਵਾਲਾ ਸੈਂਸੈਕਸ 870.51 ਨੁਕਤਿਆਂ ਦੇ ਨੁਕਸਾਨ ਨਾਲ 49,159.32 ਦੇ ਪੱਧਰ ’ਤੇ ਬੰਦ ਹੋਇਆ। ਉਂਜ ਅੱਜ ਸਵੇਰ ਦੇ ਸੈਸ਼ਨ ਦੌਰਾਨ ਸ਼ੇਅਰ ਬਾਜ਼ਾਰ ਨੂੰ 1480 ਅੰਕਾਂ ਦਾ ਵੱਡਾ ਗੋਤਾ ਲੱਗਣ ਨਾਲ ਇਕ ਵਾਰ ਨਿਵੇਸ਼ਕਾਂ ਦੀ 4.54 ਲੱਖ ਕਰੋੜ ਰੁਪਏ ਦੀ ਪੂੰਜੀ ਮਿੱਟੀ ਹੋ ਗਈ ਸੀ। ਐੱਨਐੱਸਈ ਦਾ ਨਿਫਟੀ 229.55 ਅੰਕਾਂ ਦੇ ਨੁਕਸਾਨ ਨਾਲ 14,637.80 ਦੇ ਪੱਧਰ ’ਤੇ ਪੁੱਜ ਗਿਆ। -ਪੀਟੀਆਈ