ਮੁੰਬਈ, 10 ਜਨਵਰੀ
ਸ਼ੇਅਰ ਬਾਜ਼ਾਰ ਵਿਚ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ ਵਿਚ ਤੇਜ਼ੀ ਰਹੀ ਅਤੇ ਬੀਐੱਸਈ ਸੈਂਸੈਕਸ ਸੋਮਵਾਰ ਨੂੰ 650 ਅੰਕ ਤੋਂ ਵੱਧ ਚੜ੍ਹ ਕੇ 60,000 ਅੰਕ ਦੇ ਪੱਧਰ ਨੂੰ ਮੁੜ ਤੋਂ ਪਾਰ ਕਰ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਮਜ਼ਬੂਤ ਹੋ ਕੇ 18,000 ਅੰਕ ਤੋਂ ਉੱਪਰ ਬੰਦ ਹੋਇਆ। ਸ਼ੇਅਰ ਬਾਜ਼ਾਰ 650.98 ਅੰਕ ਮਤਲਬ 1.09 ਫੀਸਦ ਦੀ ਤੇਜ਼ੀ ਨਾਲ 60,395.63 ਅੰਕ ’ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ 190.60 ਅੰਕ ਮਤਲਬ 1.07 ਫੀਸਦ ਦੀ ਤੇਜ਼ੀ ਨਾਲ 18,003.30 ਅੰਕ ’ਤੇ ਬੰਦ ਹੋਇਆ। -ਪੀਟੀਆਈ