ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਨਵਾਂ ਰਿਕਾਰਡ ਸਿਰਜ ਦਿੱਤਾ। ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਵਾਲਾ ਸੈਂਸੈਕਸ 274 ਅੰਕਾਂ ਦੇ ਵਾਧੇ ਨਾਲ 65,479.05 ਦੇ ਸਿਖਰਲੇ ਪੱਧਰ ’ਤੇ ਅਤੇ ਐੱਨਐੱਸਈ ਦਾ ਨਿਫਟੀ 19,389 ਦੇ ਰਿਕਾਰਡ ਉੱਚ ਪੱਧਰ ’ਤੇ ਬੰਦ ਹੋਏ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਨੇ ਇਕ ਵਾਰ 65,672.97 ਨੁਕਤਿਆਂ ਦੇ ਸਿਖਰਲੇ ਪੱਧਰ ਨੂੰ ਵੀ ਪੁੱਜਾ। ਸ਼ੇਅਰ ਬਾਜ਼ਾਰ ਵਿੱਚ ਬਜਾਜ ਫਾਇਨਾਂਸ ਨੇ 7.71 ਫੀਸਦ ਦੇ ਉਛਾਲ ਨਾਲ ਸਭ ਤੋਂ ਵੱਧ ਮੁਨਾਫ਼ਾ ਖੱਟਿਆ। ਬਜਾਜ ਫਿਨਸਰਵ, ਟੈੱਕ ਮਹਿੰਦਰਾ, ਸਨ ਫਾਰਮਾ, ਐੱਨਟੀਪੀਸੀ, ਟਾਈਟਨ, ਵਿਪਰੋ, ਟਾਟਾ ਕੰਸਲਟੈਂਸੀ ਸਰਵਸਿਜ਼, ਕੋਟਕ ਮਹਿੰਦਰਾ ਬੈਂਕ, ਇਨਫੋਸਿਸ, ਐੱਸਬੀਆਈ ਤੇ ਆਈਟੀਸੀ ਦੇ ਸ਼ੇਅਰਾਂ ਵਿੱਚ ਤੇਜ਼ੀ ਦਾ ਦੌਰ ਰਿਹਾ। ਭਾਰਤੀ ਏਅਰਟੈੱਲ, ਐਕਸਿਸ ਬੈਂਕ, ਰਿਲਾਇੰਸ ਇੰਡਸਟਰੀਜ਼ ਦੇੇ ਸ਼ੇਅਰਾਂ ਵਿੱਚ ਮੰਦੀ ਰਹੀ। -ਪੀਟੀਆਈ