ਮੁੰਬਈ, 21 ਜੂਨਬੰਬੇ ਸਟਾਕ ਐਕਸਚੇਂਜ ਸੈਂਸੈਕਸ ਸੋਮਵਾਰ ਨੂੰ 230.01 ਅੰਕਾਂ ਦੇ ਵਾਧੇ ਨਾਾਲ 52,574 ’ਤੇ ਬੰਦ ਹੋਇਆ ਅਤੇ ਐਨਐਸਈ ਨਿਫਟੀਂ 63.15 ਅੰਕ ਮਜ਼ਬੂਤ ਹੋ ਕੇ 15,746.50 ’ਤੇ ਬੰਦ ਹੋਇਆ। ਵਿਸ਼ਵ ਸ਼ੇਅਰ ਬਾਜ਼ਾਰ ਵਿੱਚ ਭਾਰੀ ਖਰੀਦੋ-ਫਰੋਖ਼ਤ ਦੇ ਚੱਲਦੇ ਆਈਸੀਆਈਸੀਆਈ ਬੈਂਕ, ਐਸਬੀਆਈ ਅਤੇ ਐਲਐਂਡਟੀ ਵਰਗੇ ਵੱਡੇ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਸੂਚਕਾਂਕ ਸ਼ੁਰੂਆਤੀ ਕਾਰੋਬਾਰ ਵਿੱਚ ਲਗਪਗ 600 ਅੰਕ ਡਿੱਗਿਆ ਪਰ ਕਈ ਉਤਰਾਅ ਚੜ੍ਹਾਵਾਂ ਬਾਅਦ ਐਚਡੀਐਫਸੀ ਟਵਿੰਨਜ਼, ਐਸਬੀਆਈ ਅਤੇ ਰਿਲਾਇੰਸ ਇੰਡਸਟਰੀਜ਼ ਨੇ ਮਜ਼ਬੂਤ ਵਾਪਸੀ ਕੀਤੀ ਅਤੇ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗਿਆ ਸੈਂਸੈਕਸ ਯੂਟਰਨ ਲੈਂਦਿਆਂ 230.01 ਅੰਕਾਂ ਦੇ ਵਾਧੇ ’ਤੇ ਬੰਦ ਹੋਇਆ। ਐਨਟੀਪੀਸੀ ਦੇ ਸ਼ੇਅਰ ਸਭ ਤੋਂ ਵਧ 4 ਫੀਸਦੀ ਚੜ੍ਹੇ। -ਏਜੰਸੀ