ਨਵੀਂ ਦਿੱਲੀ, 19 ਅਪਰੈਲ
ਇਜ਼ਰਾਈਲ ਵੱਲੋਂ ਇਰਾਨ ‘ਤੇ ਮਿਜ਼ਾਈਲ ਹਮਲਾ ਕਰਨ ਦੀਆਂ ਰਿਪੋਰਟਾਂ ਆਉਣ ਬਾਅਦ ਅੱਜ ਕੌਮਾਂਤਰੀ ਬਾਜ਼ਾਰ ’ਚ ਤੇਲ ਦੀਆਂ ਕੀਮਤਾਂ ‘ਚ 3 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ ਹੈ। ਇਸ ਤਣਾਅ ਕਾਰਨ ਭਾਅ ਹੋਰ ਤੇਜ਼ ਹੋ ਸਕਦੇ ਹਨ ਤੇ ਕੱਚੇ ਤੇਲ ਦੀ ਸਪਲਾਈ ‘ਚ ਵਿਘਨ ਪੈ ਸਕਦਾ ਹੈ। ਭਾਰਤ ਵੱਲੋਂ ਰੂਸ ਤੋਂ ਤੇਲ ਦੀ ਖਰੀਦ ਕਾਰਨ ਉਸ ਦੇ ਬਜਟ ’ਤੇ ਫਿਲਹਾਲ ਭਾਰ ਨਹੀਂ ਪੈ ਰਿਹਾ।