ਨਵੀਂ ਦਿੱਲੀ, 10 ਜੂਨ
ਫੂਡ ਸੇਫਟੀ ਰੈਗੂਲੇਟਰ ਐੱਫਐੱਸਐੱਸਏਆਈ ਨੇ ਖਾਣ ਪੀਣ ਦੀਆਂ ਵਸਤਾਂ ਦੇ ਕਾਰੋਬਾਰੀਆਂ ਲਈ ਇਸ ਸਾਲ 1 ਅਕਤੂਬਰ ਤੋਂ ਨਕਦ ਰਸੀਦਾਂ ‘ਤੇ ਐੱਫਐੱਸਐੱਸਏਆਈ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਨੰਬਰ ਜਾਂ ਖਰੀਦ ਚਲਾਨ ਦਾ ਜ਼ਿਕਰ ਕਰਨਾ ਲਾਜ਼ਮੀ ਕਰ ਦਿੱਤਾ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ) ਨੇ ਇਸ ਸਬੰਧ ਵਿਚ ਨਵਾਂ ਆਦੇਸ਼ ਜਾਰੀ ਕੀਤਾ ਹੈ, ਕਿਉਂਕਿ ਜਾਣਕਾਰੀ ਦੀ ਘਾਟ ਕਾਰਨ ਸ਼ਿਕਾਇਤਾਂ ਹੱਲ ਨਹੀਂ ਹੁੰਦੀਆਂ। ਇਸ ਨਾਲ ਉਨ੍ਹਾਂ ਖਪਤਕਾਰਾਂ ਨੂੰ ਮਦਦ ਮਿਲੇਗੀ ਜਿਹੜੇ ਐੱਫਐੱਸਐੱਸਏਆਈ ਨੰਬਰ ਦੀ ਵਰਤੋਂ ਕਰਕੇ ਕਿਸੇ ਖਾਸ ਖਾਣ ਪੀਣ ਦੀ ਵਸਤ ਖ਼ਿਲਾਫ਼ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦੇ ਹਨ।