ਨਵੀਂ ਦਿੱਲੀ, 25 ਅਪਰੈਲ
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫਪੀਆਈ) ਨੇ ਅਪਰੈਲ ਮਹੀਨੇ ਵਿਚ ਹੁਣ ਤਕ ਭਾਰਤੀ ਬਾਜ਼ਾਰਾਂ ਵਿਚੋਂ 7,622 ਕਰੋੜ ਕੱਢ ਲਏ ਹਨ। ਕੋਵਿਡ ਦੇ ਵੱਧ ਰਹੇ ਮਾਮਲਿਆਂ ਕਾਰਨ ਵੱਖ-ਵੱਖ ਰਾਜਾਂ ਵੱਲੋਂ ਲਗਾਈਆਂ ਰੋਕਾਂ ਨਿਵੇਸ਼ਕਾਂ ਨੂੰ ਜਚੀਆਂ ਨਹੀਂ ਤੇ ਉਨ੍ਹਾਂ ਭਾਰਤੀ ਬਾਜ਼ਾਰ ਵਿਚੋਂ ਆਪਣਾ ਪੈਸਾ ਕੱਢਣਾ ਸ਼ੁਰੂ ਦਿੱਤਾ ਹੈ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਨਿਵੇਸ਼ਕਾਂ ਨੇ 1 ਤੋਂ 23 ਅਪਰੈਲ ਦੇ ਦੌਰਾਨ ਸ਼ੇਅਰਾਂ ਵਿੱਚੋਂ 8,674 ਕਰੋੜ ਰੁਪਏ ਕੱਢ ਲਏ, ਹਾਲਾਂਕਿ ਇਸ ਸਮੇਂ ਦੌਰਾਨ ਉਨ੍ਹਾਂ ਨੇ ਕਰਜ਼ੇ ਜਾਂ ਬਾਂਡ ਮਾਰਕੀਟ ਵਿੱਚ 1,052 ਕਰੋੜ ਰੁਪਏ ਨਿਵੇਸ਼ ਵੀ ਕੀਤੇ। ਇਸ ਤਰ੍ਹਾਂ ਉਨ੍ਹਾਂ ਦੀ ਸ਼ੁੱਧ ਨਿਕਾਸੀ 7,622 ਕਰੋੜ ਰੁਪਏ ਰਹੀ। ਇਸ ਤੋਂ ਪਹਿਲਾਂ ਐੱਫਪੀਆਈ ਨੇ ਭਾਰਤੀ ਬਜ਼ਾਰਾਂ ਵਿੱਚੋਂ ਮਾਰਚ ਵਿੱਚ 17,304, ਫਰਵਰੀ ਵਿੱਚ 23,663 ਤੇ ਜਨਵਰੀ ਵਿੱਚ 14,649 ਕਰੋੜ ਰੁਪਏ ਨਿਵੇਸ਼ ਕੀਤੇ ਸਨ।