ਨਵੀਂ ਦਿੱਲੀ, 1 ਅਕਤੂਬਰ
ਦੂਰਸੰਚਾਰ ਵਿਭਾਗ (ਡਾਟ) ਨੇ ਰੈਗੂਲੇਟਰ ਟਰਾਈ ਦੀ ਪੰਜ ਸਾਲ ਪੁਰਾਣੀ ਸਿਫਾਰਸ਼ ਦੇ ਆਧਾਰ ‘ਤੇ ਵੋਡਾਫੋਨ ਆਈਡੀਆ ’ਤੇ 2,000 ਕਰੋੜ ਰੁਪਏ ਅਤੇ ਭਾਰਤੀ ਏਅਰਟੈੱਲ ‘ਤੇ 1,050 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੂਰਸੰਚਾਰ ਵਿਭਾਗ ਨੇ ਕੰਪਨੀਆਂ ਨੂੰ ਜੁਰਮਾਨਾ ਅਦਾ ਕਰਨ ਲਈ ਤਿੰਨ ਹਫਤਿਆਂ ਦਾ ਸਮਾਂ ਦਿੱਤਾ ਹੈ।