ਨਵੀਂ ਦਿੱਲੀ, 3 ਅਕਤੂਬਰ
ਪੈਟਰੋਲੀਅਮ ’ਤੇ ਟੈਕਸਾਂ ਨਾਲ ਚਾਲੂ ਵਿੱਤੀ ਸਾਲ 2022 ਦੌਰਾਨ ਕੇਂਦਰ ਸਰਕਾਰ ਦਾ ਖ਼ਜ਼ਾਨਾਂ ਨੱਕੋ ਨੱਕ ਭਰ ਚੁੱਕਿਆ ਹੈ। ਤਾਜ਼ਾ ਸਰਕਾਰੀ ਅੰਕੜਿਆਂ ਦੇ ਅਨੁਸਾਰ ਵਿੱਤੀ ਸਾਲ 20 22 ਵਿੱਚ ਅਗਸਤ ਤੱਕ ਕੇਂਦਰੀ ਆਬਕਾਰੀ ਡਿਊਟੀ ਤੋਂ ਖ਼ਜ਼ਾਨੇ ਵਿੱਚ 1,37,236 ਕਰੋੜ ਰੁਪਏ ਆ ਚੁੱਕੇ ਹਨ। ਵਿੱਤੀ ਸਾਲ 20 21 ਦੇ ਪਹਿਲੇ ਪੰਜ ਮਹੀਨਿਆਂ ਵਿੱਚ ਕੇਂਦਰ ਦੁਆਰਾ ਇਕੱਤਰ ਕੀਤੇ 1,00,398 ਕਰੋੜ ਰੁਪਏ ਦੇ ਆਬਕਾਰੀ ਮਾਲੀਏ ਨਾਲੋਂ ਇਹ ਲਗਭਗ 37 ਪ੍ਰਤੀਸ਼ਤ ਵਾਧ ਹੈ। ਟੈਕਸ ਮਾਹਿਰਾਂ ਨੇ ਕਿਹਾ ਕਿ ਜੇਕਰ ਇਹੀ ਰਫ਼ਤਾਰ ਰਹੀ ਤਾਂ ਟੈਕਸਾਂ ਤੋਂ ਕੇਂਦਰ ਦੇ ਖਜ਼ਾਨੇ ਵਿੱਚ ਪੈਸਾ ਪਿਛਲੇ ਸਾਰੇ ਰਿਕਾਰਡ ਤੋੜ ਸਕਦਾ ਹੈ ਤੇ ਇਹ ਸਾਲ 2021 ਦੇ 389662 ਕਰੋੜ ਤੋਂ ਉਪਰ ਜਾ ਸਕਦਾ ਹੈ।