ਮੁੰਬਈ: ਕਰੋਨਾਵਾਇਰਸ ਦੀ ਨਵੀਂ ਘਾਤਕ ਕਿਸਮ ਦੇ ਖ਼ੌਫ਼ ਕਾਰਨ ਅੱਜ ਭਾਰਤ ਸਮੇਤ ਹੋਰ ਮੁਲਕਾਂ ਦੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਪਏ। ਸੈਂਸੈਕਸ ’ਚ ਅੱਜ 1688 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 57,107.15 ’ਤੇ ਬੰਦ ਹੋਇਆ ਜਦਕਿ ਨਿਫਟੀ 509.80 ਅੰਕ ਗੁਆ ਕੇ 17,026.45 ’ਤੇ ਬੰਦ ਹੋਇਆ। ਬਾਜ਼ਾਰ ’ਚ ਮੰਦੀ ਕਾਰਨ ਨਿਵੇਸ਼ਕਾਂ ਦੇ 7.35 ਲੱਖ ਕਰੋੜ ਰੁਪਏ ਡੁੱਬ ਗਏ। ਸ਼ੰਘਾਈ, ਹਾਂਗਕਾਂਗ, ਸਿਓਲ ਅਤੇ ਟੋਕੀਓ ਦੇ ਬਾਜ਼ਾਰ ਵੀ 2.67 ਫ਼ੀਸਦ ਤੱਕ ਡਿੱਗੇ। ਯੂਰੋਪ ਦੇ ਬਾਜ਼ਾਰਾਂ ’ਚ 3.51 ਫ਼ੀਸਦ ਦੀ ਗਿਰਾਵਟ ਦੇਖੀ ਗਈ। ਉਧਰ ਰੁਪਈਆ ਵੀ ਅਮਰੀਕੀ ਡਾਲਰ ਦੇ ਮੁਕਾਬਲੇ ’ਚ 37 ਪੈਸੇ ਕਮਜ਼ੋਰ ਦਰਜ ਹੋਇਆ। -ਪੀਟੀਆਈ