ਮੁੰਬਈ: ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਅੱਜ ਤੇਜ਼ੀ ਪਰਤ ਆਈ ਤੇ ਕਾਰੋਬਾਰ ਦੌਰਾਨ ਦੋਵੇਂ ਸੂਚਕ ਅੰਕ- ਸੈਂਸੈਕਸ ਤੇ ਨਿਫਟੀ ਰਿਕਾਰਡ ਪੱਧਰ ਉਤੇ ਪਹੁੰਚ ਗਏ। ਬੀਐੱਸਈ ਸੈਂਸੈਕਸ 122 ਅੰਕਾਂ ਦੇ ਲਾਭ ਵਿਚ ਰਿਹਾ। ਆਲਮੀ ਪੱਧਰ ਉਤੇ ਸਕਾਰਾਤਮਕ ਰੁਖ਼ ਦਰਮਿਆਨ 30 ਸ਼ੇਅਰਾਂ ’ਤੇ ਅਧਾਰਿਤ ਬੀਐੱਸਈ ਸੈਂਸੈਕਸ 122.10 ਅੰਕ (0.17 ਪ੍ਰਤੀਸ਼ਤ) ਦੇ ਵਾਧੇ ਨਾਲ 71,437.19 ਅੰਕਾਂ ਉਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 308.62 ਅੰਕ ਚੜ੍ਹ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 71,623.71 ਅੰਕਾਂ ਉਤੇ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਕਾਰੋਬਾਰ ਦੌਰਾਨ 86.4 ਅੰਕ (0.40 ਪ੍ਰਤੀਸ਼ਤ) ਦੇ ਵਾਧੇ ਨਾਲ ਰਿਕਾਰਡ 21,505.05 ਅੰਕ ਤੱਕ ਪਹੁੰਚਿਆ। -ਪੀਟੀਆਈ