ਮੁੰਬਈ, 20 ਸਤੰਬਰ
ਇੰਜਨੀਅਰਿੰਗ, ਲੌਜਿਸਟਿਕ, ਖੇਤੀ ਆਧਾਰਤ ਕਾਰੋਬਾਰਾਂ ਸਣੇ ਹੋਰ ਖੇਤਰਾਂ ਵਿਚ ਅਗਸਤ ਮਹੀਨੇ ’ਚ ਭਰਤੀ ਸਬੰਧੀ ਗਤੀਵਿਧੀਆਂ ਵਿਚ ਇਕ ਫ਼ੀਸਦ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਭਰਤੀ ਦੀਆਂ ਗਤੀਵਿਧੀਆਂ ਵਿਚ ਇਸ ਤੋਂ ਪਿਛਲੇ ਮਹੀਨੇ ’ਚ ਕੁਝ ਸੁਧਾਰ ਹੋਇਆ ਸੀ। ਅੱਜ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਕੁਐਸ ਕੋਰਪ ਦੀ ਕੰਪਨੀ ਮੌਨਸਟਰ ਡਾਟ ਕਾਮ ਦੇ ਮੌਨਸਟਰ ਐਂਪਲਾਇਮੈਂਟ ਇੰਡੈਕਸ ਦੇ ਅੰਕੜਿਆਂ ਮੁਤਾਬਕ, ਅਗਸਤ ਵਿਚ ਨੌਕਰੀਆਂ ਦੇ ਵਿਗਿਆਪਨ ਦੇਣ ਸਬੰਧੀ ਗਤੀਵਿਧੀਆਂ ਵਿਚ ਪਿਛਲੇ ਜੁਲਾਈ ਮਹੀਨੇ ਦੇ ਮੁਕਾਬਲੇ ਇਕ ਫ਼ੀਸਦ ਦੇ ਵਾਧੇ ਨਾਲ ਕੁੱਲ ਮਿਲਾ ਕੇ ਮਾਮੂਲੀ ਵਾਧਾ ਦਰਜ ਕੀਤਾ ਗਿਆ। ਅੰਕੜਿਆਂ ਅਨੁਸਾਰ ਨੌਕਰੀਆਂ ਦੇ ਕੁੱਲ ਵਿਗਿਆਪਨ ਪਾਉਣ ਦੀ ਗਿਣਤੀ ਵਿਚ ਸਾਲ-ਦਰ-ਸਾਲ (ਅਗਸਤ 2021 ਬਨਾਮ ਅਗਸਤ 2020) ਆਧਾਰ ’ਤੇ 14 ਫ਼ੀਸਦ ਦਾ ਸੁਧਾਰ ਹੋਇਆ ਹੈ ਜੋ ਅੱਗੇ ਇਕ ਮਜ਼ਬੂਤ ਸੁਧਾਰ ਦਾ ਸੰਕੇਤ ਦਿੰਦਾ ਹੈ।
-ਪੀਟੀਆਈ