ਨਵੀਂ ਦਿੱਲੀ, 12 ਨਵੰਬਰ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਲੰਬੇ ਅਤੇ ਸਖ਼ਤ ਤਾਲਾਬੰਦੀ ਬਾਅਦ ਭਾਰਤੀ ਅਰਥਚਾਰੇ ਦੀ ਸਥਿਤੀ ਵਿੱਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕੁਝ ਹੋਰ ਪੈਕੇਜ ਦੇਣ ਦੇ ਐਲਾਨ ਲਈ ਸੱਦੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵਿਆਪਕ ਆਰਥਿਕ ਸੰਕੇਤਕ ਸਥਿਤੀ ਵਿੱਚ ਸੁਧਾਰ ਵੱਲ ਇਸ਼ਾਰਾ ਕਰ ਰਹੇ ਹਨ।