ਮੁੰਬਈ, 24 ਸਤੰਬਰ
ਸ਼ੇਅਰ ਬਾਜ਼ਾਰ ‘ਚ ਵੀਰਵਾਰ ਨੂੰ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ਲਈ ਗਿਰਾਵਟ ਜਾਰੀ ਰਹੀ। ਸੈਂਸੈਕਸ ‘ਚ ਵੀ 1115 ਅੰਕ ਦੀ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। ਬੀਐੱਸਸੀ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਕਮਜ਼ੋਰ ਰੁਝਾਨ ਨਾਲ ਖੁੱਲ੍ਹਣ ਤੋਂ ਬਾਅਦ ਹੋਰ ਹੇਠਾਂ ਚਲਾ ਗਿਆ ਤੇ ਆਖਰਕਾਰ 1,114.82 ਅੰਕ ਜਾਂ 2.96 ਪ੍ਰਤੀਸ਼ਤ ਦੇ ਨੁਕਸਾਨ ਨਾਲ 36,553.60 ਅੰਕਾਂ ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 326.30 ਅੰਕ ਜਾਂ 2.93 ਫੀਸਦੀ ਦੀ ਗਿਰਾਵਟ ਨਾਲ 10,805.55 ਅੰਕ ‘ਤੇ ਬੰਦ ਹੋਇਆ ਹੈ।