ਮੁੰਬਈ, 17 ਮਈ
ਬੈਂਕ ਸ਼ੇਅਰਾਂ ਵਿਚ ਮਜ਼ਬੂਤੀ ਨਾਲ ਬੰਬਈ ਸਟਾਕ ਐਕਸਚੇਂਜ ਵਿੱਚ ਅੱਜ 848 ਅੰਕਾਂ ਦਾ ਵਾਧਾ ਹੋਇਆ। ਦੇਸ਼ ਵਿਚ ਕਰੋਨਾ ਦੇ ਮਾਮਲੇ ਘੱਟ ਹੋਣ ਕਾਰਨ ਬਾਜ਼ਾਰ ਵਿਚ ਤੇਜ਼ੀ ਆਈ ਤੇ ਤੀਹ ਸ਼ੇਅਰਾਂ ਵਾਲੇ ਬੀਐਸਈ ਸੈਂਸੈਕਸ ਵਿੱਚ 1.74 ਫੀਸਦੀ ਵਾਧਾ ਹੋਇਆ ਤੇ ਇਹ 49,580.73 ’ਤੇ ਬੰਦ ਹੋਇਆ। ਇਸੀ ਤਰ੍ਹਾਂ ਨਿਫਟੀ 245.35 ਅੰਕਾਂ ਦੇ ਵਾਧੇ ਨਾਲ 14,923.15 ਉਤੇ ਬੰਦ ਹੋਇਆ। -ਪੀਟੀਆਈ