ਮੁੰਬਈ, 15 ਮਾਰਚ
ਵਿਦੇਸ਼ੀ ਮੁਦਰਾ ਦੀ ਨਿਕਾਸੀ ਵਧਣ ਨਾਲ ਵਿੱਤੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਨਾਲ ਸੋਮਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਕਾਰੋਬਾਰ ਦੇ ਸ਼ੁਰੂਆਤੀ ਦੌਰ ਵਿੱਚ 600 ਅੰਕਾਂ ਦਾ ਗੋਤਾ ਖਾ ਗਿਆ। ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫਟੀ ਵੀ 14,900 ਅੰਕ ਤੋਂ ਹੇਠਾਂ ਚਲਾ ਗਿਆ। ਬੀਐਸਆਈ ਦਾ 30 ਕੰਪਨੀਆਂ ਦੇ ਸ਼ੇਅਰਾਂ ’ਤੇ ਅਧਾਰਤ ਸੁੂਚਕਾਂਕ ਕਾਰੋਬਾਰ ਦੇ ਸ਼ੁਰੂਆਤੀ ਦੌਰ ਵਿੱਚ 630.51 ਅੰਕ ਦਾ ਗੋਤਾ ਖਾ ਕੇ 50,161.57 ਅਤੇ ਐਨਐਸਆਈ ਦਾ ਨਿਫਟੀ ਸੂਚਕਾਂਕ 184.15 ਅੰਕਾਂ ਦਾ ਗੋਤਾ ਖਾ ਕੇ 14.846 ਅੰਕ ਰਹਿ ਗਿਆ। ਸ਼ੈਂਸੈਕਸ ਵਿੱਚ ਸ਼ਾਮਲ ਸ਼ੇਅਰਾਂ ਵਿੱਚ ਸਟੇਟ ਬੈਂਕ ਦੇ ਸ਼ੇਅਰਾਂ ਵਿੱਚ ਸਭ ਤੋਂ ਵਧ ਗਿਰਾਵਟ ਰਹੀ। -ਏਜੰਸੀ