ਮੁੰਬਈ, 28 ਮਈ
ਵਿਸ਼ਵ ਭਰ ਦੇ ਬਾਜ਼ਾਰਾਂ ਦੇ ਹਾਂਪੱਖੀ ਰੁਝਾਨ ਕਾਰਨ ਅੱਜ ਸੈਂਸੈਕਸ ਵਿਚ 308 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀ, ਐਚਡੀਐਫਸੀ ਤੇ ਕੋਟਕ ਬੈਂਕਾਂ ਦੇ ਸ਼ੇਅਰਾਂ ਵਿਚ ਵੀ ਤੇਜ਼ੀ ਦਿਖਣ ਨੂੰ ਮਿਲੀ। ਇਸ ਨਾਲ ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 51,422.88 ਅੰਕਾਂ ’ਤੇ ਬੰਦ ਹੋਇਆ ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 97.80 ਅੰਕਾਂ ਦੇ ਵਾਧੇ ਨਾਲ 15435.65 ਅੰਕਾਂ ਉਤੇ ਬੰਦ ਹੋਇਆ ਜੋ ਇਸ ਦਾ ਨਵਾਂ ਰਿਕਾਰਡ ਹੈ।-ਪੀਟੀਆਈ